22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਲਾਨੌਰ 'ਚ ਖੂਨਦਾਨ ਕੈਂਪ 'ਚ ਲਗਾਇਆ

ਅਜੀਤ ਡੈਸਕ 06-11-2025
ਕਲਾਨੌਰ, 5 ਨਵੰਬਰ (ਪੁਰੇਵਾਲ)- ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ 'ਚ ਖੂਨਦਾਨ ਕੈਂਪ ਲਗਾਇਆ ਗਿਆ | ਗੱਲਬਾਤ ਕਰਦਿਆਂ ਸੁਸਾਇਟੀ ਨੁਮਾਇੰਦੇ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਬਲੱਡ ਬੈਂਕ 'ਚ ਖੂਨ ਦੀ ਕਮੀ ਨੂੰ ਵੇਖਦਿਆਂ ਥੈਲੇਸੀਮੀਆ ਨਾਲ ਪੀੜਤ ਤੇ ਹੋਰਨਾਂ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਖੂਨਦਾਨ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਹੋਣ ਵਾਲੇ ਇਸ ਖੂਨਦਾਨ ਕੈਂਪ 'ਚ ਸਰਕਾਰੀ ਬਲੱਡ ਬੈਂਕ ਬਟਾਲਾ ਦੀ ਟੀਮ ਪਹੁੰਚੀ ਤੇ 29 ਡੋਨਰਾਂ ਵਲੋਂ ਖੂਨਦਾਨ ਕੀਤਾ ਗਿਆ | ਇਸ ਮੌਕੇ ਪਿੰ੍ਰ. ਸੁਰਿੰਦਰ ਵਰਧਨ, ਸਰਪੰਚ ਪਲਵਿੰਦਰ ਸਿੰਘ ਮਾਹਲ, ਅਵਤਾਰ ਸਿੰਘ ਘੁੰਮਣ, ਹਰਕੰਵਲ ਸਿੰਘ ਰੰਧਾਵਾ, ਕਾਕਾ ਮਹਾਂਦੇਵ, ਸੁਖਨੰਦਨ ਸਿੰਘ ਭਾਰਤੀ, ਹਰਮਨ ਸਿੰਘ ਚੀਮਾ, ਪਲਵਿੰਦਰ ਸਿੰਘ ਭਿੰਡਰ, ਰਜਨੀਸ਼ ਨੋਨੀ ਸ਼ਰਮਾਂ, ਰਾਜੇਸ਼ ਕੁਮਾਰ ਸੱਚਰ, ਅਰਵਿੰਦ ਤੁੱਲੀ, ਦਰਸ਼ਨ ਸਿੰਘ ਪੁਰੇਵਾਲ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਸਮਾਜ ਸੇਵਕ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਰਾਜਾ ਵੜਿੰਗ ਅਹੁਦੇ ਤੋਂ ਅਸਤੀਫ਼ਾ ਦੇਣ: ਕੈਪਟਨ ਕੁਲਵਿੰਦਰ ਸਿੰਘ ਅਗਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ 'ਤੇ ਨਕੇਲ ਕੱਸਣ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।