15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਲਈ ਰਾਹਤ ਪੈਕੇਜ ਤਾਂ ਦੂਰ ਦੀ ਗੱਲ, ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਇਕ ਬਿਆਨ ਜਾਂ ਟਵੀਟ ਵੀ ਨਹੀਂ ਕਰ ਸਕੇ- ਅਸ਼ੋਕ ਕੁਮਾਰ

ਅਜੀਤ ਡੈਸਕ 02-09-2025
ਪਠਾਨਕੋਟ, 1 ਸਤੰਬਰ (ਸੰਧੂ)-ਪੰਜਾਬ ਨੂੰ ਹੜ੍ਹਾਂ ਕਾਰਨ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਦਾ ਕੇਂਦਰ ਸਰਕਾਰ ਵੱਲ ਬਕਾਇਆ 60,000 ਕਰੋੜ ਜਾਰੀ ਕਰਨ ਦੀ ਅਪੀਲ ਕੀਤੀ ਹੈ | ਕੇਂਦਰ ਕੋਲ ਪਈ ਇਹ ਰਕਮ ਪੰਜਾਬ ਦੇ ਹੱਕ ਦਾ ਪੈਸਾ ਹੈ ਤੇ ਇਹ ਮੌਜੂਦਾ ਚੁਣੌਤੀਪੂਰਨ ਹਾਲਾਤਾਂ 'ਚ ਪੰਜਾਬ ਦੀ ਜ਼ਰੂਰਤ ਹੈ | ਵੱਡੀ ਕੁਦਰਤੀ ਕਰੋਪੀ ਦਾ ਸਾਹਮਣਾ ਕਰਦੇ ਪੰਜਾਬ ਲਈ ਰਾਹਤ ਪੈਕੇਜ ਤਾਂ ਦੂਰ ਦੀ ਗੱਲ ਹੈ, ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਇਕ ਬਿਆਨ ਜਾਂ ਟਵੀਟ ਵੀ ਨਹੀਂ ਕਰ ਸਕੇ ਜੋ ਕਿ ਮੰਦਭਾਗੀ ਘਟਨਾ ਹੈ | ਅਸ਼ੋਕ ਨੇ ਕਿਹਾ ਕਿ ਪੰਜਾਬ ਵੀ ਉਸੇ ਭਾਰਤ ਦਾ ਹਿੱਸਾ ਹੈ, ਜਿਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਅਸ਼ੋਕ ਕੁਮਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ 'ਚ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ, ਜਿਸ ਵਾਸਤੇ ਸਰਕਾਰ ਨੇ ਹਰ ਇਲਾਕੇ 'ਚ ਹਰ ਤਰ੍ਹਾਂ ਨੇ ਬੇਜੋੜ ਪ੍ਰਬੰਧ ਕੀਤੇ ਹਨ ਤੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀ ਦੇਖਭਾਲ਼ ਲਈ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ |
ਪਿਛਲੀ ਖ਼ਬਰ 'ਉਦਮਤਾ' ਪ੍ਰਕਾਸ਼ਨ ਮੌਕੇ ਜ਼ਿਲ੍ਹਾ ਪਠਾਨਕੋਟ ਦੇ ਵੋਕੇਸ਼ਨਲ ਕੋਆਰਡੀਨੇਟਰ ਲਲਿਤ ਮੋਹਨ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਡੁੱਬ ਰਿਹਾ ਹੈ ਤੇ ਦਿੱਲੀ ਦੇ ਤਖ਼ਤ 'ਤੇ ਬੈਠੇ ਲੋਕ ਚੁੱਪ ਹਨ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।