ਨੌਸ਼ਹਿਰਾ ਮੱਝਾ ਸਿੰਘ, 31 ਅਗਸਤ (ਤਰਸੇਮ ਸਿੰਘ ਤਰਾਨਾ)-ਬੀਤੇ ਦਿਨਾਂ ਤੋਂ ਕੁਦਰਤੀ ਆਫ਼ਤ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਤੇ ਰਾਹਤ ਸਮੱਗਰੀ ਭੇਜਣ 'ਚ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਅਸਫ਼ਲ ਹੋਈ ਹੈ | ਸ਼ੋ੍ਰਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਵਿਚ ਦਿ੍ੜਤਾ ਨਾਲ ਡਟ ਕੇ ਖੜੇ ਹੋਣ ਤੇ ਪੰਜਾਬੀਆਂ ਦੀ ਹਰ ਮੁਸ਼ਕਿਲ 'ਚ ਸਾਥ ਦੇਣ ਦੀ ਰਿਵਾਇਤ ਨੂੰ ਕਾਇਮ ਰੱਖਦਿਆਂ ਹੜ੍ਹ ਪੀੜਤ ਲੋਕਾਂ ਦੀ ਸਮਰਥਾ ਤੋਂ ਵਧੇਰੇ ਸਹਾਇਤਾ ਕਰੇਗਾ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਿਕ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ: ਰਮਨਦੀਪ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਬੰਧਾਂ ਹੇਠ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਚਾਰਾ ਭੇਜਣ ਮੌਕੇ ਜ਼ਿਲ੍ਹੇ ਭਰ ਦੇ ਅਕਾਲੀ ਵਰਕਰਾਂ ਤੇ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਕੀਤਾ | ਉਨ੍ਹਾਂ ਕਿਹਾ ਸ਼ੋ੍ਰਮਣੀ ਅਕਾਲੀ ਦਲ ਦਾ ਹਰੇਕ ਵਰਕਰ ਤੇ ਲੀਡਰਸ਼ਿਪ ਪੂਰੀ ਤਨਦੇਹੀ ਨਾਲ ਪ੍ਰਭਾਵਿਤ ਹੜ੍ਹ ਪੀੜਤਾਂ ਦੀ ਮਦਦ ਦਿਨ-ਰਾਤ ਰਾਹਤ ਕਾਰਜ ਜਾਰੀ ਰੱਖੇਗਾ | ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਪੰਜਾਬ ਭਰ 'ਚ ਹੜ੍ਹ ਪੀੜਤਾਂ ਦੀ ਸਾਰ ਨਹੀਂ ਲੈ ਰਹੀ | ਇਸ ਮੌਕੇ ਸ: ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਤੇ ਪ੍ਰਬੰਧਾਂ ਹੇਠ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਚਾਰੇ ਦੀਆਂ ਟਰਾਲੀਆਂ ਨੂੰ ਰਵਾਨਾ ਕੀਤਾ | ਇਸ ਮੌਕੇ ਸਾ. ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆਂ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ ਸ੍ਰੀ ਹਰਿਗੋਬਿੰਦਪੁਰ, ਸੁਰਜੀਤ ਸਿੰਘ ਤੁਗਲਵਾਲ ਮੈਂਬਰ ਅੰਤਿ੍ੰਗ ਕਮੇਟੀ, ਲਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ, ਕਰਨੈਲ ਸਿੰਘ ਸ਼ੇਰਪੁਰ, ਤਰਸੇਮ ਸਿੰਘ ਸਾਬਕਾ ਸਰਪੰਚ ਡੁੱਡੀਪੁਰ, ਨਾਜ਼ਰ ਸਿੰਘ ਡੇਅਰੀਵਾਲ, ਸਿੰਦਰ ਜੌਹਲ, ਜਥੇਦਾਰ ਹਰਬੰਸ ਸਿੰਘ ਸਿੱਧਵਾਂ, ਚਰਨਜੀਤ ਸਿੰਘ ਫੈਜਉਲਾਚੱਕ, ਜਤਿੰਦਰ ਸਿੰਘ ਹਰਦੋਰਵਾਲ, ਪਾਲ ਸਿੰਘ ਕਲੇਰ ਖੁਰਦ, ਗੁਰਦੀਪ ਸਿੰਘ ਨੰਗਲ ਡਾਲਾ, ਗੁਰਪ੍ਰੀਤ ਸਿੰਘ ਚੌਤਰਾ, ਕੰਵਲਜੀਤ ਸਿੰਘ ਚਾਹਲ, ਨਰਿੰਦਰ ਸਿੰਘ ਸੇਖਵਾਂ, ਪ੍ਰਵੀਨ ਸਿੰਘ ਬਟਾਲਾ, ਬੂਟਾ ਸਿੰਘ ਚੱਕ ਭੰਗਵਾਂ, ਤਰਲੋਚਨ ਸਿੰਘ ਸਤਕੋਹਾ, ਮਲਕੀਤ ਸਿੰਘ ਮੈਨੇਜਰ ਅੱਚਲ ਸਾਹਿਬ, ਜਤਿੰਦਰਪਾਲ ਸਿੰਘ ਵਿੱਕੀ ਕਾਦੀਆਂ, ਗੁਰਨਾਮ ਸਿੰਘ ਜੱਸਲ ਮੈਂਬਰ ਸ਼ੋ੍ਰਮਣੀ ਕਮੇਟੀ, ਮਨਜੀਤ ਸਿੰਘ ਭੈਣੀ ਖਾਦਰ, ਸ਼ੀਤਲ ਸਿੰਘ ਬੁੱਟਰ, ਕੁਲਜੀਤ ਸਿੰਘ ਮਝੈਲ, ਜਗਰੂਪ ਸਿੰਘ ਸ਼ਾਹਪੁਰ ਜ਼ਿਲ੍ਹਾ ਯੂਥ ਆਗੂ, ਮੁਖਤਾਰ ਸਿੰਘ ਬੁੱਢਾਕੋਟ, ਮੰਗਾ ਮਸੀਹ ਸੁਚਾਨੀਆਂ, ਯਾਦਵਿੰਦਰ ਸਿੰਘ ਧੰਦਲ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਡਾ. ਗੁਰਬਚਨ ਸਿੰਘ ਬਿਧੀਪੁਰ, ਮੇਜਰ ਸਿੰਘ ਮੂਲਿਆਂਵਾਲ, ਹਰਪਾਲ ਸਿੰਘ ਅਠਵਾਲ, ਤਰਲੋਚਨ ਸਿੰਘ ਸਤਕੋਹਾ, ਦਲਬੀਰ ਸਿੰਘ ਜੌਹਲ ਡੁਡੀਪੁਰ, ਲਖਵਿੰਦਰ ਸਿੰਘ ਪੰਜਗਰਾਈ, ਗੁਰਬਖਸ਼ ਸਿੰਘ ਛੀਨਾ, ਪਲਵਿੰਦਰ ਸਿੰਘ ਗੋਧਰਪੁਰ, ਸਰਦੂਲ ਸਿੰਘ ਔਲਖ, ਅਵਤਾਰ ਸਿੰਘ ਖੋਖਰ ਫ਼ੌਜੀਆਂ, ਮਨਜੀਤ ਸਿੰਘ ਸੁਚੇਤਗੜ੍ਹ, ਹਰਬੰਸ ਸਿੰਘ ਉੱਪਲ, ਰਣਜੀਤ ਸਿੰਘ ਰਾਣਾ ਰਾਏਚੱਕ, ਅਮਰੀਕ ਸਿੰਘ ਸੁਚੇਤਗੜ੍ਹ, ਸੰਤੋਖ ਸਿੰਘ ਡੁੱਡੀਪੁਰ, ਗੁਰਪ੍ਰੀਤ ਸਿੰਘ ਚੌਤਰਾ, ਇੰਦਰਜੀਤ ਸਿੰਘ ਜਕੜੀਆ, ਹਰਭੇਜ ਸਿੰਘ ਸਠਿਆਲੀ, ਬਾਬਾ ਗੁਰਮੁੱਖ ਸਿੰਘ ਡੁੱਡੀਪੁਰ, ਰਣਜੀਤ ਸਿੰਘ ਚੱਕ ਸ਼ਰੀਫ਼, ਕਿਰਪਾਲ ਸਿੰਘ ਦੌਲਤਪੁਰ, ਤਿਲਕ ਸਿੰਘ ਹਰਸੀਆਂ, ਕੈਪਟਨ ਕੁਲਜਿੰਦਰ ਸਿੰਘ ਲਾਡੀ ਊਧਨਵਾਲ, ਸੁਖਦੇਵ ਸਿੰਘ ਵੈਰੋਨੰਗਲ, ਪ੍ਰੇਮ ਸਿੰਘ ਘੁੰਮਣ ਕਾਦੀਆਂ, ਸੂਬੇਦਾਰ ਹਰਬੰਸ ਸਿੰਘ ਬੂਲੇਵਾਲ, ਜੰਗ ਬਹਾਦਰ ਸਿੰਘ ਅਰਜਨਪੁਰ, ਕਸ਼ਮੀਰ ਸਿੰਘ ਸਤਕੋਹਾ, ਤਰਸੇਮ ਸਿੰਘ ਕਲੇਰ ਕਲਾਂ, ਬਿਕਰਮਜੀਤ ਸਿੰਘ ਨਵਾਂ ਪਿੰਡ ਤਾਰਾਗੜ੍ਹ, ਗੁਰਨਾਮ ਸਿੰਘ ਕਲੇਰ ਕਲਾਂ, ਡਾ. ਸ਼ਾਮ ਲਾਲ ਉਧੋਵਾਲ, ਮਲਕੀਤ ਸਿੰਘ ਬਸਰਾਵਾਂ, ਦਲਜੀਤ ਸਿੰਘ ਕਲੇਰ ਕਲਾਂ, ਦਲੇਰ ਸਿੰਘ ਥੇਹ ਤਿੱਖਾ, ਗੁਰਜਿੰਦਰ ਸਿੰਘ ਜੌਹਲ ਡੁਡੀਪੁਰ, ਤਰੁਨਜੀਤ ਸਿੰਘ ਕੋਟਲਾ ਚਾਹਲ, ਰਛਪਾਲ ਸਿੰਘ ਫੈਜਉਲਾਚੱਕ, ਪਿ੍ੰਸੀਪਲ ਪੂਰਨ ਸਾਧ, ਬਲਬੀਰ ਸਿੰਘ ਗਿੱਲ, ਜਥੇਦਾਰ ਮੇਹਰ ਸਿੰਘ, ਕ੍ਰਿਪਾਲ ਸਿੰਘ ਪਾਲਾ, ਰੌਣਕੀ ਆਲੇਨੰਗਲ, ਕੇਵਲ ਸਿੰਘ ਸੁਚੇਤਗੜ੍ਹ, ਤਰਸੇਮ ਸਿੰਘ ਚੌਧਰਪੁਰ ਅਤੇ ਸੇਵਾ ਸਿੰਘ ਨਵਾਂ ਪਿੰਡ ਸਮੇਤ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ਤੋਂ ਅਕਾਲੀ ਵਰਕਰ ਤੇ ਸਮਰੱਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ |