ਕਿਲ੍ਹਾ ਲਾਲ ਸਿੰਘ, 31 ਅਗਸਤ (ਬਲਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਸਵਰਨ ਸਲਾਰੀਆ ਨੂੰ ਰਾਜਪੂਤ ਕਲਿਆਣ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਆਲ ਇੰਡੀਆ ਘੱਟ ਗਿਣਤੀ ਤੇ ਦਲਿਤ ਫਰੰਟ ਸਾਂਝਾ ਦੇ ਪ੍ਰਧਾਨ ਵਾਰਿਸ ਮਸੀਹ ਰਹੀਮਾਬਾਦ ਨੇ ਸਵਰਨ ਸਲਾਰੀਆ ਨੂੰ ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੱਤੀ | ਇਸ ਮੌਕੇ ਵਾਰਿਸ ਮਸੀਹ ਰਹੀਮਾਬਾਦ ਨੇ ਕਿਹਾ ਕਿ ਸ੍ਰੀ ਸਵਰਨ ਸਲਾਰੀਆ ਇਕ ਮਿਹਨਤੀ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਵਲੋਂ ਬਣਾਈ ਗਈ ਸਵਰਨ ਸਲਾਰੀਆ ਫਾਊਾਡੇਸ਼ਨ ਵਲੋਂ ਅਨੇਕਾਂ ਲੋੜਵੰਦ ਤੇ ਆਰਥਿਕ ਪੱਖ ਤੋਂ ਕਮਜ਼ੋਰ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੁਆਰਾ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਾਜਪੂਤ ਕਲਿਆਣ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਵਾਰਿਸ ਮਸੀਹ ਨੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ |