01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਖ਼ਾਲਸਾ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ 13 ਤਗਮੇ ਜਿੱਤੇ •ਪੰਜ ਖਿਡਾਰੀਆਂ ਦੀ ਨੈਸ਼ਨਲ ਪੱਧਰੀ ਫੈਂਸਿੰਗ ਮੁਕਾਬਲੇ ਲਈ ਹੋਈ ਚੋਣ

ਅਜੀਤ ਡੈਸਕ 01-09-2025
ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਖ਼ਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਫੈਂਸਿੰਗ (ਤਲਵਾਰਬਾਜ਼ੀ) ਦੇ ਖਿਡਾਰੀਆਂ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ 13 ਤਗਮੇ (6 ਸੋਨ, ਇਕ ਸਿਲਵਰ ਤੇ 7 ਕਾਂਸੀ ਦੇ ਤਗਮੇ) ਜਿੱਤ ਕੇ ਅਕੈਡਮੀ, ਕੋਚਾਂ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਜਦੋਂ ਕਿ ਅਕੈਡਮੀ ਦੇ ਪੰਜ ਖਿਡਾਰੀਆਂ (ਭਵਜੀਤ ਸਿੰਘ, ਕੰੁਵਰ ਪ੍ਰਤਾਪ ਸਿੰਘ, ਅਗਮਦੀਪ ਸਿੰਘ, ਐਰਨ ਤੇ ਸਮਰਜੀਤ) ਦੀ ਨੈਸ਼ਨਲ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਚੋਣ ਹੋਈ ਹੈ | ਇਸ ਸਬੰਧੀ ਖ਼ਾਲਸਾ ਸਪੋਰਟਸ ਅਕੈਡਮੀ ਦੇ ਫੈਂਸਿੰਗ ਕੋਚ ਮਨਦੀਪ ਸਿੰਘ ਵਿੱਕੀ ਅਤੇ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਫੈਂਸਿੰਗ ਐਸੋਸੀਏਸ਼ਨ ਵਲੋਂ ਪਟਿਆਲਾ ਵਿਖੇ ਕਰਵਾਏ ਰਾਜ ਪੱਧਰੀ ਫੈਂਸਿੰਗ (ਸਬ-ਜੂਨੀਅਰ ਤੇ ਕੈਡਿਟ ਪੰਜਾਬ ਸਟੇਟ ਫੈਂਸਿੰਗ ਚੈਂਪੀਅਨਸ਼ਿਪ) ਮੁਕਾਬਲਿਆਂ ਵਿਚ ਵੱਖ ਵੱਖ ਜ਼ਿਲਿ੍ਹਆਂ ਤੋਂ ਸਕੂਲਾਂ/ਅਕੈਡਮੀਆਂ ਦੇ ਖਿਡਾਰੀਆਂ ਨੇ ਭਾਗ ਲਿਆ | ਜਿਸ 'ਚੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਹਰਜਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਚੱਲ ਰਹੀ ਖ਼ਾਲਸਾ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਅੰਡਰ-17 ਟੀਮ ਵਿਚ ਕੰੁਵਰ ਪ੍ਰਤਾਪ ਸਿੰਘ, ਭਵਜੀਤ ਸਿੰਘ ਤੇ ਪ੍ਰਭਨੂਰ ਸਿੰਘ ਨੇ ਸੋਨ ਤਗਮੇ ਅਤੇ ਖਿਡਾਰਨ ਹਰਜਪਜੀ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ | ਅੰਡਰ-17 ਇੰਡਵਿਜ਼ੂਅਲ ਵਿਚ ਭਵਜੀਤ ਸਿੰਘ ਸੋਨ ਤਗਮਾ, ਕੰੁਵਰ ਪ੍ਰਤਾਪ ਸਿੰਘ ਕਾਂਸੀ, ਅਗਮਦੀਪ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ | ਅੰਡਰ-14 ਟੀਮ ਵਿਚ ਐਰਨ ਨੇ ਸੋਨ, ਸਮਰਜੀਤ ਨੇ ਸੋਨ, ਅਨਹਦਨੂਰ ਸਿੰਘ ਨੇ ਕਾਂਸੇ, ਯੁਵਰਾਜ ਸਿੰਘ ਤੇ ਹਰਗੁਨ ਸਿੰਘ ਕਾਂਸੇ ਦਾ ਤਗਮਾ ਜਿੱਤਿਆ | ਅੰਡਰ -14 ਇੰਡਵਿਜ਼ੂਲ ਵਿਚ ਖਿਡਾਰੀ ਐਰਨ ਨੇ ਚਾਂਦੀ, ਸਮਰਜੀਤ ਨੇ ਕਾਂਸੇ ਦਾ ਤਗਮਾ ਜਿੱਤਿਆ | ਜੇਤੂ ਖਿਡਾਰੀਆਂ ਦਾ ਖ਼ਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਪਹੁੰਚਣ 'ਤੇ ਨੈਸ਼ਨਲ ਸਪੋਰਟਸ ਦਿਵਸ ਮੌਕੇ ਪਿ੍ੰਸੀਪਲ ਹਰਜਿੰਦਰ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਅਧਿਆਪਕ ਮਨਜੀਤ ਸਿੰਘ, ਅਮਨ, ਗੁਰਨਾਮ ਸਿੰਘ ਚਾਹਲ, ਰਜਿੰਦਰ ਕੁਮਾਰ, ਅਮਨਦੀਪ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਵਾਲੇ ਇਲਾਕਿਆਂ ਵਿਚ ਰਾਹਤ ਕਾਰਜ ਨਿਰੰਤਰ ਜਾਰੀ <br/> ਅਗਲੀ ਖ਼ਬਰ ਰਾਵੀ ਕੰਢੇ ਪਿੰਡ ਘੋਨੇਵਾਲ 'ਚ ਦਰਿਆ ਦੇ ਪਾਣੀ ਨਾਲ ਜ਼ਰ-ਜ਼ਰ ਡਿੱਗੀ ਕਰੋੜਾਂ ਦੀ ਕੋਠੀ • ਮੇਰੇ ਵਿਦੇਸ਼ ਗਏ ਪੁੱਤਰ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।