ਸੁਜਾਨਪੁਰ, 21 ਜੁਲਾਈ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਪ੍ਰਧਾਨ ਵਿਨੋਦ ਮਹਾਜਨ ਦੀ ਪ੍ਰਧਾਨਗੀ ਹੇਠ ਇਕ ਪ੍ਰੋਜੈਕਟ ਕੀਤਾ ਗਿਆ | ਜਿਸ ਵਿਚ ਜ਼ੋਨ ਚੇਅਰਮੈਨ ਸੁਭਾਸ਼ ਅਬਰੋਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਜੈਕਟ ਤਹਿਤ ਪੁਲ ਨੰਬਰ-4 ਤੋਂ 5 ਤੱਕ ਫਲਦਾਰ ਅਤੇ ਸ਼ੁੱਧ ਹਵਾ ਦੇਣ ਵਾਲੇ ਬੂਟੇ ਲਗਾਏ ਗਏ | ਪ੍ਰਧਾਨ ਵਿਨੋਦ ਮਹਾਜਨ ਅਤੇ ਸੈਕਟਰੀ ਵਿਕਾਸ ਸੈਣੀ ਨੇ ਕਿਹਾ ਕਿ ਕਲੱਬ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਇਸ ਮੌਸਮ ਵਿਚ ਬੂਟੇ ਲਗਾਉਂਦਾ ਆ ਰਿਹਾ ਹੈ ਤੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਦਾ ਹੈ | ਕਲੱਬ ਦੀ ਇਸ ਪ੍ਰਥਾ ਨੂੰ ਚਾਲੂ ਰੱਖਦਿਆਂ ਉਨ੍ਹਾਂ ਵਲੋਂ ਅੱਜ ਬੂਟੇ ਲਗਾਏ ਗਏ ਹਨ ਤੇ ਅੱਗੇ ਵੀ ਲਗਾਏ ਜਾਣਗੇ ਅਤੇ ਬੂਟਿਆਂ ਦਾ ਪਾਲਨ ਪੋਸ਼ਣ ਕੀਤਾ ਜਾਵੇਗਾ | ਲਾਈਨ ਉਨਮੇਸ਼ਕਮਲ ਡੋਗਰਾ ਨੇ ਕਿਹਾ ਕਿ ਸੁਜਾਨਪੁਰ ਦੀਆਂ ਕਈ ਸੰਸਥਾਵਾਂ ਬੂਟੇ ਲਗਾਉਣ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਕਲੱਬ ਦੇ ਸੈਕ੍ਰੇਟਰੀ ਵਿਕਾਸ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਸੰਕਲਪ ਲਿਆ ਹੈ ਕਿ ਉਹ ਹਰ ਸਾਲ 500 ਬੂਟੇ ਲਗਾਉਣਗੇ | ਇਸ ਸਾਲ ਅਜੇ ਤੱਕ ਉਹ 100 ਬੂਟੇ ਲਗਾ ਚੁੱਕੇ ਹਨ | ਜਿਨ੍ਹਾਂ ਦੀ ਦੇਖਭਾਲ ਵੀ ਕੀਤੀ ਜਾ ਰਹੀ ਹੈ | ਇਸ ਮੌਕੇ ਵਿਕਰਾਂਤ ਮਹਾਜਨ, ਪੀ.ਆਰ.ਓ. ਸਤੀਸ਼ ਸ਼ਰਮਾ, ਤਰਲੋਕ ਮਹਾਜਨ, ਰਾਜ ਕੁਮਾਰ ਲਾਡੀ ਆਦਿ ਹਾਜ਼ਰ ਸਨ |