ਘਰੋਟਾ, 21 ਜੁਲਾਈ (ਸੰਜੀਵ ਗੁਪਤਾ)-ਉੱਜਵਲ ਭਵਿੱਖ ਨਿਰਮਾਣ ਅਤੇ ਯੋਗ ਤੇ ਉੱਚ ਸੰਸਕਾਰਾਂ ਦੇ ਨਿਰਮਾਣ ਦੇ ਮੰਤਵ ਨਾਲ ਯੋਗ ਵੇਦਾਂਤ ਸੇਵਾ ਸਮਿਤੀ ਅਤੇ ਆਸ਼ਰਮ ਟਰੱਸਟ ਵਲੋਂ ਕੰਦਰੋੜੀ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿਚ 1380 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਰਜਿਸਟਰ ਵੰਡੇ ਗਏ | ਇਹ ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਬੁਲਾਰੇ ਜੇ.ਐਨ. ਸ਼ਰਮਾ, ਰਾਮ ਪਲਿਆਲ, ਅਵਤਾਰ ਸਿੰਘ ਨੇ ਸਾਂਝੇ ਤੌਰ 'ਤੇ ਦਿੱਤੀ | ਉਨ੍ਹਾਂ ਇਸ ਮੌਕੇ ਯੋਗ ਅਤੇ ਉੱਚ ਸੰਸਕਾਰ ਨੈਤਿਕ ਮੁੱਲ ਚਰਿੱਤਰ ਨਿਰਮਾਣ ਤੇ ਸਿੱਖਿਆ ਦੇ ਮਹੱਤਵ 'ਤੇ ਚਾਨਣਾ ਪਾਇਆ | ਉੱਥੇ ਹੀ ਯੋਗ ਵੇਦਾਂਤ ਸੇਵਾ ਸਮਿਤੀ ਅਤੇ ਟਰੱਸਟ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਨੇ ਵੀ ਜੀਵਨ ਵਿਚ ਊਰਜਾਵਾਨ ਬਣਨ ਦਾ ਸੰਕਲਪ ਲਿਆ | ਇਸ ਮੌਕੇ ਹੇਮ ਲਤਾ, ਜੋਤੀ ਸ਼ਰਮਾ, ਸ਼ਿਵਦੀਪ, ਸ਼ਕੁੰਤਲਾ ਦੇਵੀ, ਸੰਤੋਸ਼, ਭਾਰਤ ਭੂਸ਼ਨ ਸਮੇਤ ਹੋਰ ਵੀ ਹਾਜ਼ਰ ਸਨ |