ਗੁਰਦਾਸਪੁਰ ਸ਼ਹਿਰ ਦੀਆਂ ਸਮੱਸਿਆਵਾਂ ਦੇ ਸੰਬੰਧ 'ਚ ਸਮਾਜ ਸੇਵੀ ਜਥੇਬੰਦੀ ਦਾ ਵਫ਼ਦ ਡੀ. ਸੀ. ਨੰੂ ਮਿਲਿਆ
ਅਜੀਤ ਡੈਸਕ
22-07-2025
ਗੁਰਦਾਸਪੁਰ, 21 ਜੁਲਾਈ (ਚੱਕਰਾਜਾ) -ਸਥਾਨਿਕ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਅੱਜ ਸਮਾਜ ਸੇਵੀ ਜਥੇਬੰਦੀ ਦਾ ਵਫ਼ਦ ਕਾਮਰੇਡ ਅਮਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੰੂ ਮਿਲਿਆ ਅਤੇ ਉਨ੍ਹਾਂ ਨੰੂ ਯਾਦ ਪੱਤਰ ਸੌਂਪ ਕੇ ਮੰਗਾਂ ਦੇ ਹੱਲ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਜਥੇਬੰਦੀ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਸੈਣੀ ਤੇ ਰਘਬੀਰ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਫਰਵਰੀ 2023 ਤੋਂ ਜੁਲਾਈ 2025 ਤੱਕ 30 ਮਹੀਨਿਆਂ ਤੋਂ ਲਗਾਤਾਰ ਮੰਗ ਪੱਤਰ ਤੇ ਯਾਦ ਪੱਤਰ ਦੇ ਕੇ ਪ੍ਰਸ਼ਾਸਨ ਨੰੂ ਜਾਣੂ ਕਰਵਾਉਂਦੇ ਆ ਰਹੇ ਹਾਂ | ਪਰ ਪ੍ਰਸ਼ਾਸਨ ਨੇ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਫਾਇਰ ਬਿ੍ਗੇਡ ਦਫ਼ਤਰ ਨੰੂ ਬਾਹਰ ਕੱਢਣ, ਲਾਇਬ੍ਰੇਰੀ ਰੋਡ ਤੋਂ ਤਿੱਬੜੀ ਰੋਡ ਦੇ ਦੋਵੇਂ ਪਾਸੇ ਸੜਕ 'ਤੇ ਪੰਜ-ਪੰਜ ਫੁੱਟ ਦੇ ਫੁੱਟਪਾਥ ਬਣਾਉਣ, ਸ਼ਹਿਰ ਅੰਦਰੋਂ ਟਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਕਰਨ, ਮੱਛੀ ਮਾਰਕੀਟ ਨੰੂ ਸ਼ਹਿਰ 'ਚੋਂ ਬਾਹਰ ਕੱਢਣ, ਰੇਹੜੀਆਂ ਇਕ ਜਗਾ 'ਤੇ ਲਗਾਉਣ, ਕੂੜਾ ਕਰਕਟ ਦੀ ਸੰਭਾਲ ਕਰਨ, ਫਿਸ਼ ਪਾਰਕ, ਗੁਰੂ ਨਾਨਕ ਪਾਰਕ ਤੇ ਨਹਿਰੂ ਪਾਰਕ ਦੀ ਸਫ਼ਾਈ ਕਰਨ,
ਪੁਰਾਣੇ ਬੱਸ ਸਟੈਂਡ ਦੀ ਮੁਰੰਮਤ ਕਰਕੇ ਵਰਤੋਂ 'ਚ ਲਿਆਉਣ, ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ, ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ, ਪ੍ਰਬੰਧਕੀ ਤੇ ਕੋਰਟ ਕੰਪਲੈਕਸ ਦੇ ਬਾਹਰ ਵਾਲੀ ਸੜਕ 'ਤੇ ਕੀਤੇ ਨਜਾਇਜ਼ ਕਬਜ਼ੇ ਚੁਕਵਾਉਣ ਆਦਿ ਮੰਗਾਂ ਤੋਂ ਜਾਣੂ ਕਰਵਾਇਆ ਹੈ | ਜਿਸ 'ਤੇ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਨੰੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਕੁਲਜੀਤ ਸਿੰਘ ਸਿਧਵਾਂ, ਕਰਨੈਲ ਸਿੰਘ ਭੁਲੇਚੱਕ, ਓਮ ਪ੍ਰਕਾਸ਼ ਸ਼ਰਮਾ, ਮਨਜੀਤ ਸਿੰਘ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ |