ਗੁਰਦਾਸਪੁਰ, 21 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਅੰਦਰ ਥੋੜ੍ਹੀ ਜਿਹੀ ਬਰਸਾਤ ਨੇ ਮੌਸਮ ਖ਼ੁਸ਼ਗਵਾਰ ਬਣਾ ਦਿੱਤਾ ਹੇ, ਉੱਥੇ ਲੋਕਾਂ ਨੰੂ ਗਰਮੀ ਤੋਂ ਵੀ ਕਾਫ਼ੀ ਰਾਹਤ ਮਿਲੀ ਹੈ | ਦੂਜੇ ਪਾਸੇ ਤਿੱਬੜੀ ਰੋਡ 'ਤੇ ਬੜੇ ਅੰਡਰਬਿ੍ਜ ਹੇਠ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਪਾਣੀ ਇਕੱਠਾ ਹੋਣ ਕਰਕੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ | ਸ਼ਹਿਰ ਵਾਸੀਆਂ ਨੇ ਦੱਸਿਆ ਕਿ ਰੇਲਵੇ ਅੰਡਰਬਿ੍ਜ ਬਣਨ ਨਾਲ ਲੋਕਾਂ ਨੰੂ ਮਾਫ਼ੀ ਰਾਹਤ ਮਿਲੀ ਹੈ | ਪਰ ਹੇਠਾਂ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਪਾਣੀ ਕਾਫ਼ੀ ਇਕੱਠਾ ਹੋ ਜਾਂਦਾ ਹੈ, ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੰੂ ਕਾਫ਼ੀ ਦਿੱਕਤਾਂ ਪੇਸ਼ ਆਉਂਦੀਆਂ ਹਨ | ਸ਼ਹਿਰ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਪਾਸੋਂ ਮੰਗ ਕੀਤੀ ਕਿ ਅੰਡਰਬਿ੍ਜ ਹੇਠਾਂ ਇਕੱਠੇ ਹੁੰਦੇ ਪਾਣੀ ਦੇ ਨਿਕਾਸ ਲਈ ਕੋਈ ਠੋਸ ਹੱਲ ਕੱਢਿਆ ਜਾਵੇ, ਜਿਸ ਨਾਲ ਰਾਹਗੀਰਾਂ ਨੰੂ ਰਾਹਤ ਮਿਲ ਸਕੇ |