26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਰਣਜੀਤ ਸਿੰਘ ਕਾਹਲੋਂ ਨੇ ਐੱਮ.ਸੀ. ਦੇ ਘਰ ਪਹੁੰਚ ਕੇ ਉਨ੍ਹਾਂ ਦੀ ਮਾਤਾ ਦਾ ਹਾਲ ਜਾਣਿਆ

ਐੱਮ. ਸੀ. ਬਲਕਾਰ ਸਿੰਘ ਬੱਲਾ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਦਾ ਹਾਲ ਜਾਣਨ ਮੌਕੇ ਰਣਜੀਤ ਸਿੰਘ ਕਾਹਲੋਂ ਤੇ ਹੋਰ | ਤਸਵੀਰ: ਵਿਸ਼ਾਲ ਮੁੰਨਾ <br/> 22-07-2025
ਗੁਰਦਾਸਪੁਰ, 21 ਜੁਲਾਈ (ਚੱਕਰਾਜਾ)-ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਲੋਂ ਵਾਰਡ ਨੰਬਰ 6 ਪਿੰਡ ਔਜਲਾ ਦੇ ਐਮ.ਸੀ ਬਲਕਾਰ ਸਿੰਘ ਬੱਲਾ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਦੀ ਮਾਤਾ ਜਿਨ੍ਹਾਂ ਨੰੂ ਬੀਤੇ ਦਿਨੀਂ ਸੱਟ ਲੱਗ ਗਈ ਸੀ, ਉਨ੍ਹਾਂ ਦਾ ਹਾਲ ਜਾਣਿਆ ਗਿਆ | ਇਸ ਮੌਕੇ ਪ੍ਰਧਾਨ ਕਾਹਲੋਂ ਵਲੋਂ ਐਮ.ਸੀ ਬੱਲਾ ਨਾਲ ਪਿੰਡ ਦੇ ਵਿਕਾਸ ਅਤੇ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਕਾਹਲੋਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਇਨ੍ਹਾਂ ਦਾ ਹੱਲ ਕੱਢਿਆ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਬਲਬੀਰ ਸਿੰਘ ਪਾਹੜਾ, ਸਾਬਕਾ ਸਰਵਿਸਮੈਨ ਸੈੱਲ ਦੇ ਜ਼ਿਲ੍ਹਾ ਵਾਇਸ ਪ੍ਰਧਾਨ ਨਿਰਮਲ ਸਿੰਘ, ਰਾਜ ਸਿੰਘ ਤੇ ਦੀਪਕ ਗੌਤਮ ਤਿੱਬੜ ਆਦਿ ਵੀ ਉਨ੍ਹਾਂ ਦੇ ਨਾਲ ਸਨ |

ਪਿਛਲੀ ਖ਼ਬਰ ਯੂ.ਬੀ.ਡੀ.ਸੀ. ਵਿੱਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਵਹਾ ਵਿੱਚ ਰੁੜਿ੍ਹਆ, 24 ਘੰਟੇ ਬਾਅਦ ਵੀ ਲਾਪਤਾ ਅਗਲੀ ਖ਼ਬਰ 'ਔਜ਼ੀ ਹੱਬ' ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪਾਬੰਦ-ਐੱਮ.ਡੀ. ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।