'ਔਜ਼ੀ ਹੱਬ' ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪਾਬੰਦ-ਐੱਮ.ਡੀ. ਕੰਗ
ਅਜੀਤ ਡੈਸਕ
22-07-2025
ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-'ਔਜ਼ੀ ਹੱਬ' ਇਮੀਗੇ੍ਰਸ਼ਨ ਨੇ ਇਕ ਹੋਰ ਵਿਦਿਆਰਥੀ ਦਾ ਆਸਟਰੇਲੀਆ ਲਈ ਸਟੱਡੀ ਵੀਜਾ ਲਗਵਾ ਕੇ ਉਸ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ 'ਔਜ਼ੀ ਹੱਬ' ਇਮੀਗੇ੍ਰਸ਼ਨ ਦੇ ਐਮ.ਡੀ. ਹਰਮਨਜੀਤ ਸਿੰਘ ਕੰਗ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਹਰ ਰੋਜ਼ ਵਿਦਿਆਰਥੀਆਂ ਦੇ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ | ਐਮ.ਡੀ. ਸ: ਕੰਗ ਨੇ ਦੱਸਿਆ ਕਿ ਇਕ ਹੋਰ ਵਿਦਿਆਰਥੀ ਰਾਹੁਲ ਨੇ ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਜਾਣ ਲਈ ਸਾਡੀ ਸੰਸਥਾ ਨਾਲ ਸੰਪਰਕ ਕੀਤਾ, ਜਿਸ 'ਤੇ ਸਾਡੀ ਸੰਸਥਾ ਦੇ ਮਿਹਨਤੀ ਸਟਾਫ਼ ਵਲੋਂ ਉਸ ਦੀ ਫਾਇਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਅਤੇ ਕੁਝ ਹੀ ਦਿਨਾਂ ਵਿਚ ਉਸ ਦਾ ਆਸਟ੍ਰੇਲੀਆ ਵਿਚ ਪੜ੍ਹਾਈ ਸਬੰਧੀ ਵੀਜ਼ਾ ਪ੍ਰਾਪਤ ਹੋਇਆ ਹੈ |
ਸ: ਕੰਗ ਨੇ ਕਿਹਾ ਕਿ ਮਿਹਨਤੀ ਸਟਾਫ਼ ਕਾਰਨ ਸਾਡੀ ਸੰਸਥਾ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਯੂ.ਕੇ. ਸਮੇਤ ਹੋਰ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਾਉਣ ਵਿਚ ਮੋਹਰੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਵੀਜ਼ਾ ਆਉਣ 'ਤੇ ਹੀ ਸਾਰੀ ਫ਼ੀਸ ਲਈ ਜਾਂਦੀ ਹੈ | ਐਮ.ਡੀ. ਕੰਗ ਨੇ ਅੱਗੇ ਕਿਹਾ ਕਿ ਜੁਲਾਈ ਇਨਟੇਕ ਦੇ 100 ਪ੍ਰਤੀਸ਼ਤ ਨਤੀਜੇ ਆਏ ਹਨ ਅਤੇ ਸਾਡਾ ਅਗਲਾ ਟੀਚਾ ਨਵੰਬਰ 2025 ਅਤੇ ਫਰਵਰੀ 2026 ਇਨਟੇਕ ਹੈ, ਜਿਸ ਲਈ ਦਾਖਲੇ ਚੱਲ ਰਹੇ ਹਨ, ਜਿਨਾਂ ਵੀ ਵਿਦਿਆਰਥੀਆਂ ਨੇ 2025 ਵਿਚ ਕਿਸੇ ਵੀ ਬੋਰਡ ਤੋਂ +2 ਪਾਸ ਕੀਤੀ ਹੈ, ਉਹ ਓਵਰਆਲ 6.5 ਬੈਂਡ ਲੈ ਕੇ ਆਸਟਰੇਲੀਆ ਦਾ ਵੀਜਾ ਅਪਲਾਈ ਕਰ ਸਕਦੇ ਹਨ | ਐਮ.ਡੀ. ਹਰਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਔਜ਼ੀ ਹੱਬ' ਇਮੀਗ੍ਰੇਸ਼ਨ ਦੇ ਗੁਰਦਾਸਪੁਰ, ਬਟਾਲਾ ਅਤੇ ਅੰਮਿ੍ਤਸਰ ਵਿਚ ਸਫਲਤਾ ਪੂਰਵਕ ਦਫਤਰ ਚੱਲ ਰਹੇ ਹਨ |