26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਅਤੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ ਹੇਠ ਮਹਿਲਾ ਵਿੰਗ ਦੀ ਮੀਟਿੰਗ

ਅਜੀਤ ਡੈਸਕ 22-07-2025
ਫ਼ਤਹਿਗੜ੍ਹ ਚੂੜੀਆਂ, 21 ਜੁਲਾਈ (ਅਵਤਾਰ ਸਿੰਘ ਰੰਧਾਵਾ)-ਅੱਜ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਦੇਖ-ਰੇਖ ਹੇਠ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿਚ ਇਸਤਰੀ ਵਿੰਗ ਪੰਚਾਂ-ਸਰਪੰਚਾਂ ਦੀ ਵਿਸ਼ਾਲ ਮੀਟਿੰਗ ਹੋਈ | ਇਸ ਮੌਕੇ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਰਾਜਨੀਤੀ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਵਿਚ ਮਹਿਲਾਵਾਂ ਨੂੰ ਬਣਦੇ ਮਾਣ-ਸਤਿਕਾਰ ਦੇ ਇਵਜ਼ ਵਜੋਂ ਸਰਪੰਚੀਆਂ, ਪੰਚੀਆਂ ਤੇ ਹੋਰ ਸਤਿਕਾਰਤ ਅਹੁਦਿਆਂ ਨਾਲ ਨਿਵਾਜ਼ਿਆ ਗਿਆ ਹੈ, ਜਦਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਸੀੜਾ ਨੂੰ ਥਾਪਿਆ ਗਿਆ | ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਆਮ ਆਦਮੀ ਪਾਰਟੀ ਲਈ ਸਮਾਜ ਅੰਦਰ ਸਾਰਥਿਕ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਨਿਭਾਅ ਰਹੀਆਂ ਹਾਂ, ਉੱਥੇ ਆਉਣ ਵਾਲੇ ਕੱਲ ਲਈ ਦੇਸ਼ ਅਤੇ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਇਸਤਰੀ ਵਿੰਗ ਪੱਬਾਂਭਾਰ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ 'ਆਪ' ਨੂੰ ਬਹੁਤ ਵੱਡਾ ਬਲ ਮਿਲਿਆ ਹੈ, ਜਿਸ ਵਿਚ ਅÏਰਤਾਂ ਨੇ ਆਪਣਾ ਜਜ਼ਬਾ ਦਿਖਾਉਂਦਿਆਂ ਪ੍ਰਣ ਕੀਤਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਕੇ ਪਿੰਡਾਂ ਵਿਚ ਅÏਰਤ ਸਮਾਜ ਨੂੰ ਪਾਰਟੀ ਨਾਲ ਜੋੜਾਂਗੀਆਂ | ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਕੋਟਲਾ ਬਾਮਾ, ਮਨਦੀਪ ਕੌਰ, ਰਾਜਵੀਰ ਕੌਰ ਕੋਆਰਡੀਨੇਟਰ, ਦਵਿੰਦਰ ਕੌਰ ਕੋਆਰਡੀਨੇਟਰ ਹਲਕਾ ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਪਵਨਪ੍ਰੀਤ ਕੌਰ ਜਾਂਗਲਾ, ਜਪਵਿੰਦਰ ਕੌਰ ਕਾਸ਼ਤੀਵਾਲ, ਰਜਵਿੰਦਰ ਕੌਰ ਕੋਟਲੀ ਥਾਬਲਾ, ਕਾਲਾ ਅਫਗਾਨਾ ਗੁਰਵਿੰਦਰ ਕੌਰ, ਵੀ.ਡੀ.ਓ. ਪਰਮਜੀਤ ਕੌਰ ਮਲਕਵਾਲ, ਮਨਜੋਤ ਕੌਰ ਨਾਨਕ ਚੱਕ, ਹਰਪ੍ਰੀਤ ਕੌਰ ਨਾਸਰਕੇ, ਜਸਬੀਰ ਕੌਰ ਪੰਨਵਾਂ, ਸੁਖਦੀਪ ਕੌਰ ਸੇਖਵਾਂ, ਸੰਦੀਪ ਕੌਰ ਸੁੰਡਲ, ਅਮਨਦੀਪ ਕੌਰ ਸੈਦਪੁਰ, ਸਰਪੰਚ ਰਿੰਪੀ ਟਾਹਲੀ, ਮਨਦੀਪ ਕੌਰ ਮਾਨ ਸੈਂਡਵਾਲ, ਸੁਖਪ੍ਰੀਤ ਕੌਰ ਖੋਦੇ ਬਾਂਗਰ, ਗੁਰਜੀਤ ਕੌਰ ਭਾਲੋਵਾਲੀ, ਗੁਰਮੀਤ ਕੌਰ ਭਾਰਥਵਾਲ, ਗੁਰਪ੍ਰੀਤ ਕੌਰ ਦਮੋਦਰ, ਸੁਖਵਿੰਦਰ ਕੌਰ ਹਸਨਪੁਰ ਖੁਰਦ, ਰੁਪਿੰਦਰ ਕੌਰ ਹਰਦੋਝੰਡੇ, ਲਵਪ੍ਰੀਤ ਕੌਰ ਘਸੀਟਪੁਰ, ਕਵਲਜੀਤ ਕੌਰ ਧਰਮਕੋਟ ਬੱਗਾ, ਬਲਵਿੰਦਰ ਕੌਰ ਬਾਲੇਵਾਲ, ਮਨਪ੍ਰੀਤ ਕੌਰ ਸਰੂਪਵਾਲੀ ਆਦਿ ਵੱਡੀ ਗਿਣਤੀ ਵਿਚ ਅÏਰਤਾਂ ਹਾਜ਼ਰ ਸਨ |
ਪਿਛਲੀ ਖ਼ਬਰ 'ਔਜ਼ੀ ਹੱਬ' ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪਾਬੰਦ-ਐੱਮ.ਡੀ. ਕੰਗ ਅਗਲੀ ਖ਼ਬਰ ਆਰ. ਆਰ. ਬਾਵਾ ਕਾਲਜ ਬਟਾਲਾ ਵਿਖੇ 61ਵਾਂ ਸਥਾਪਨਾ ਦਿਵਸ ਅਤੇ ਦੀਕਸ਼ਾ ਆਰੰਭ ਸਮਾਗਮ ਦਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।