ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ ਪਿ੍ੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਹੇਠ ਅਤੇ ਡਾ. ਮੀਨਾਕਸ਼ੀ ਦੁੱਗਲ, ਸਿੰਮੀ ਸ਼ਰਮਾ, ਡਾ. ਲੱਕੀ ਸ਼ਰਮਾ ਤੇ ਡਾ. ਰਿਤੂ ਗੋਸਵਾਮੀ ਦੇ ਸਹਿਯੋਗ ਨਾਲ 2025-26 ਸੈਸ਼ਨ ਦੀ ਸ਼ੁਰੂਆਤ ਕਾਲਜ ਦੇ 61ਵਾਂ ਸਥਾਪਨਾ ਦਿਵਸ ਅਤੇ ਦੀਕਸ਼ਾ ਆਰੰਭ ਸਮਾਗਮ ਦੇ ਨਾਲ ਕੀਤੀ ਗਈ | ਇਸ ਵਿਸ਼ੇਸ਼ ਦਿਵਸ ਮੌਕੇ 'ਤੇ ਹਵਨ ਯੱਗ ਕੀਤਾ ਗਿਆ | ਵੈਦਿਕ ਜਾਪ ਅਤੇ ਸਲੋਕਾਂ ਦੇ ਵਿਚਕਾਰ, ਰਾਸ਼ਟਰ ਅਤੇ ਵਿਸ਼ਵ ਦੀ ਭਲਾਈ ਲਈ ਪ੍ਰਾਰਥਨਾ ਵੀ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਹਵਨ ਯੱਗ ਦੀ ਮਹੱਤਤਾ ਬਾਰੇ ਦੱਸਿਆ ਕਿ ਹਵਨ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਵਾਤਾਵਰਨ ਵਿਚ ਸਕਾਰਾਤਮਕਤਾ ਦਿ੍ੜਤਾ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਨਵੇਂ ਪ੍ਰਾਪਤ ਕੀਤੇ 'ਏ+' ਗਰੇਡ ਨਾਲ ਕਾਲਜ ਵਿਦਿਆਰਥਣਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਦੇ ਰਹਿਣ ਲਈ ਵਚਨਬੱਧ ਹੈ | ਦੀਕਸ਼ਾ ਆਰੰਭ ਸਮਾਗਮ ਕਾਲਜ ਆਡੀਟੋਰੀਅਮ ਵਿਚ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਸਾਰੇ ਡੀਨ ਅਤੇ ਫੈਕਲਟੀ ਮੈਂਬਰਾਂ ਨੇ ਜਯੋਤੀ ਜਗਾ ਕੇ ਕੀਤੀ | ਇਸ ਮੌਕੇ ਬੀ.ਕੇ. ਮਿੱਤਲ, ਸਕੱਤਰ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਤੇ ਉਨ੍ਹਾਂ ਦੀ ਪਤਨੀ ਆਸ਼ਾ ਮਿੱਤਲ, ਰਾਜੇਸ਼ ਕਵਾਤਰਾ ਚੇਅਰਮੈਨ ਸਥਾਨਕ ਸਲਾਹਕਾਰ ਕਮੇਟੀ ਤੇ ਉਨ੍ਹਾਂ ਦੀ ਪਤਨੀ ਅਨੂੰ ਕਵਾਤਰਾ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਜਦ ਕਿ ਕੇ.ਐਲ. ਗੁਪਤਾ, ਮਹੇਸ਼ ਅਗਰਵਾਲ, ਵਿਨੋਦ ਸਚਦੇਵਾ, ਅਸ਼ਵਨੀ ਮਰਵਾਹਾ, ਅਰੁਣ ਅਗਰਵਾਲ ਅਤੇ ਡਾ. ਪੰਕਜ ਮਾਲਾ ਸ਼ਰਮਾ ਵੀ ਸ਼ਾਮਿਲ ਹੋਏ | ਇਸ ਮੌਕੇ ਸਿੰਮੀ ਸ਼ਰਮਾ, ਸੁਪ੍ਰੀਆ ਦੁੱਗਲ, ਨਿਰਮਲ ਦੇਵੀ, ਰਮੇਸ਼ ਚੰਦਰ ਅਤੇ ਹਰਜਿੰਦਰ ਕੌਰ ਨੂੰ ਸੰਸਥਾ ਵਿਚ ਉਨ੍ਹਾਂ ਦੀਆਂ 25 ਸਾਲਾਂ ਦੀਆਂ ਸਮਰਪਿਤ ਤੇ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਸੰਚਾਲਨ ਕਰਦੇ ਹੋਏ ਡਾ. ਲੱਕੀ ਸ਼ਰਮਾ ਡੀਨ ਸਟੂਡੈਂਟ ਵੈਲਫ਼ੇਅਰ ਨੇ ਵਿਦਿਆਰਥਣਾਂ ਦਾ ਸਵਾਗਤ ਕੀਤਾ | ਡਾ. ਮੀਨਾਕਸ਼ੀ ਦੁੱਗਲ ਡੀਨ ਅਕਾਦਮਿਕ ਨੇ ਨਵੇਂ ਦਾਖਲ ਹੋਣ ਵਾਲਿਆਂ ਨੂੰ ਵਿਭਾਗਾਂ ਨਾਲ ਸਬੰਧਿਤ ਵੱਖ-ਵੱਖ ਕੌਂਸਲਾਂ ਬਾਰੇ ਸ਼ੁਰੂਆਤੀ ਜਾਣਕਾਰੀ ਦਿੱਤੀ | ਸਾਰੇ ਡੀਨ ਅਤੇ ਇੰਚਾਰਜ ਸੁਪ੍ਰੀਆ ਦੁੱਗਲ ਡੀਨ ਅਨੁਸ਼ਾਸਨ ਤੇ ਐਂਟੀ-ਰੈਗਿੰਗ, ਡਾ. ਰਿਤੂ ਗੋਸਵਾਮੀ ਇੰਚਾਰਜ ਸਮਾਂਸਾਰਣੀ, ਡਾ. ਹਰਦੀਪ ਕੌਰ ਇੰਟਰਨਸ਼ੀਪ, ਸ਼ਾਰਟ ਟਰਮ ਕੋਰਸ ਤੇ ਸਕਾਲਰਸ਼ੀਪ ਅਤੇ ਸਿਮਰਨਜੀਤ ਕੌਰ ਹੁਨਰ ਵਧਾਉਣ ਵਾਲੇ ਕੋਰਸ ਨੇ ਵੀ ਵਿਦਿਆਰਥਣਾਂ ਨੂੰ ਵੱਖ-ਵੱਖ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੱਤੀ |