26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦਸਮੇਸ਼ ਪਬਲਿਕ ਸੀ.ਸੈਕੰ. ਸਕੂਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 73ਵੀਆਂ ਖੇਡਾਂ ਦੇ ਖੋ-ਖੋ ਮੁਕਾਬਲੇ ਕਰਵਾਏ

ਅਜੀਤ ਡੈਸਕ 22-07-2025
ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਚ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 73ਵੀਆਂ ਜ਼ੋਨ ਕੋਟਲੀ ਸੂਰਤ ਮੱਲ੍ਹੀ ਖੇਡਾਂ ਵਿਚ ਪਹਿਲੇ ਦਿਨ ਵਿਚ ਵਾਲੀਬਾਲ ਦੇ ਮੁਕਾਬਲੇ ਹੋਏ ਸਨ | ਇਸੇ ਤਰ੍ਹਾਂ ਅੱਜ ਕੋਟਲੀ ਜ਼ੋਨ ਦੇ ਖੋ-ਖੋ ਮੁਕਾਬਲੇ ਵਿਚ ਅੰਡਰ-14, 17 ਅਤੇ 19 ਲੜਕੀਆਂ 'ਚ 14 ਸਕੂਲਾਂ ਦੀਆਂ 23 ਟੀਮਾਂ ਨੇ ਭਾਗ ਲਿਆ | ਇਸ ਸਬੰਧੀ ਸਕੂਲ ਦੇ ਐੱਮ.ਡੀ. ਅਜੇਪਾਲ ਸਿੰਘ ਭਿੱਟੇਵੱਢ, ਕਰਨਪਾਲ ਸਿੰਘ ਭਿੱਟੇਵੱਢ ਅਤੇ ਪਿ੍ੰਸੀਪਲ ਦਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਜ਼ੋਨਲ ਪ੍ਰਧਾਨ ਮਨੋਜ ਕੁਮਾਰ ਪਿ੍ੰਸੀਪਲ ਮਿਰਜਾਜਾਨ, ਲੈਕ. ਚਰਨਜੀਤ ਕੌਰ ਸ.ਸ.ਸ. ਸਕੂਲ ਵਡਾਲਾ ਬਾਂਗਰ, ਨਵਜੀਤ ਸਿੰਘ ਲਾਲਾ ਰਾਏਚੱਕ ਸ.ਸ.ਸ. ਸਕੂਲ ਮਿਰਜਾਜਾਨ, ਪਿ੍ੰਸ. ਬਚਿੱਤਰ ਸਿੰਘ ਸ.ਸ.ਸ. ਸਕੂਲ ਦਰਗਾਬਾਦ, ਰਾਜਾ ਮੰਮਣ ਸ.ਸ.ਸ. ਸਕੂਲ ਕੋਟਲੀ, ਪਿ੍ੰ. ਜਗਦੀਪ ਸਿੰਘ ਡੇਰਾ ਪਠਾਣਾ ਸ.ਹ. ਸਕੂਲ ਅਤੇ ਹਰਮਨਬੀਰ ਸਿੰਘ ਦੀ ਅਗਵਾਈ 'ਚ 31 ਜੁਲਾਈ ਤੱਕ ਚੱਲ ਰਹੀਆਂ ਖੇਡਾਂ ਵਿਚ ਲੜਕੀਆਂ ਦੇ ਖੋ-ਖੋ ਦੇ ਮੈਚਾਂ ਪ੍ਰਤੀ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਸਕੂਲ ਮੁਖੀ ਕਰਨਪਾਲ ਸਿੰਘ ਭਿੱਟੇਵੱਢ ਨੇ ਕਿਹਾ ਕਿ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਕੁੜੀਆਂ ਦਾ ਖੇਡਾਂ ਵੱਲ ਉਤਸ਼ਾਹਿਤ ਹੋਣਾ ਨਵੇਂ ਯੁੱਗ ਦੀ ਸ਼ੁਰੂਆਤ ਹੈ | ਇਸ ਮੌਕੇ ਚੇਅਰਪਰਸਨ ਅਮਰਜੀਤ ਕੌਰ ਭਿੱਟੇਵੱਢ, ਜਸਪਾਲ ਸਿੰਘ ਡੀ.ਪੀ., ਗੁਰਜਾਪ ਸਿੰਘ ਲੈਕ., ਜਸਬੀਰ ਕੌਰ ਪੀ.ਟੀ.ਆਈ., ਸਿਮਰਤ ਸਿੰਘ ਡੀ.ਪੀ., ਮਨਜੀਤ ਕੌਰ ਪੀ.ਟੀ.ਆਈ., ਗੁਰਮੀਤ ਕੌਰ ਡੀ.ਪੀ., ਸੁਖਵਿੰਦਰ ਸਿੰਘ ਡੀ.ਪੀ., ਕਰਮਜੀਤ ਸਿੰਘ ਡੀ. ਪੀ. ਜੀ. ਐੱਸ., ਜਗਪਾਲ ਸਿੰਘ ਬਿਜਲੀਵਾਲ, ਜੋਤੀ ਡੇਰਾ ਬਾਬਾ ਨਾਨਕ, ਸੰਦੀਪ ਕੌਰ ਦਾਲਮ, ਜਗਜੀਤ ਕੌਰ ਕੋਟਲੀ, ਗਗਨ ਸਰਾਂ, ਨਿਤਿਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਆਰ. ਆਰ. ਬਾਵਾ ਕਾਲਜ ਬਟਾਲਾ ਵਿਖੇ 61ਵਾਂ ਸਥਾਪਨਾ ਦਿਵਸ ਅਤੇ ਦੀਕਸ਼ਾ ਆਰੰਭ ਸਮਾਗਮ ਦਾ ਕਰਵਾਇਆ ਅਗਲੀ ਖ਼ਬਰ ਇਫਟੂ ਵਲੋਂ 25 ਨੂੰ ਸੰਗਰੂਰ ਵਿਖੇ ਹੋਣ ਵਾਲੀ ਮਜ਼ਦੂਰ ਕਿਸਾਨ ਰੈਲੀ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।