26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਟਾਹਲੀ ਅਤੇ ਭੋਲੇਕੇ ਵਿਖੇ ਪਹੁੰਚੇ

ਅਜੀਤ ਡੈਸਕ 22-07-2025
ਫ਼ਤਹਿਗੜ੍ਹ ਚੂੜੀਆਂ, 21 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਲਹਿਰ ਤਹਿਤ ਵਿਧਾਨ ਸਭਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਟਾਹਲੀ ਅਤੇ ਭੋਲੇਕੇ ਵਿਖੇ ਪਹੁੰਚੇ | ਇੱਥੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਤਹੱਈਆ ਕਰ ਲਿਆ ਹੈ ਕਿ ਨਸ਼ਿਆਂ ਦੀ ਜੜ੍ਹ ਨੂੰ ਖ਼ਤਮ ਕਰਨਾ ਹੈ | ਉਨ੍ਹਾਂ ਹੋਕਾ ਦਿੱਤਾ ਕਿ ਜੇਕਰ ਅਜੇ ਵੀ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਜਾਂ ਸੇਵਨ ਕਰਨ ਤੋਂ ਨਹੀਂ ਹਟ ਰਿਹਾ ਤਾਂ ਪੰਜਾਬ ਸਰਕਾਰ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਘਰ ਅਤੇ ਚੁੱਲੇ ਚਲਾਉਣ ਲਈ ਹਰ ਤਰ੍ਹਾਂ ਨਾਲ ਸੰਜੀਦਗੀ ਵਰਤ ਰਹੀ ਹੈ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਰਜਿੰਦਰ ਸਿੰਘ ਮੰਡ ਦਾਬਾਂਵਾਲੀ, ਰਾਜ ਦਵਿੰਦਰ ਸਿੰਘ ਸਰਪੰਚ ਮੰਜਿਆਂਵਾਲੀ, ਇੰਸਪੈਕਟਰ ਬਲਵਿੰਦਰ ਸਿੰਘ, ਏ.ਐੱਸ.ਆਈ. ਰਾਮ ਸਿੰਘ, ਏ.ਐੱਸ. ਆਈ. ਰਛਪਾਲ ਸਿੰਘ ਪੰਨਵਾਂ, ਏ.ਐੱਸ.ਆਈ. ਜਗਜੀਤ ਸਿੰਘ ਗੋਰਾਇਆ, ਸਰਪੰਚ ਅਵਤਾਰ ਸਿੰਘ ਟਾਹਲੀ, ਏ.ਐੱਸ.ਆਈ. ਗੁਰਮੀਤ ਸਿੰਘ, ਦਵਿੰਦਰ ਕੌਰ ਸੀ.ਐੱਚ.ਓ., ਕੁਲਦੀਪ ਸਿੰਘ ਐੱਮ.ਪੀ.ਐੱਚ. ਡਬਲਯੂ, ਹਰਜਿੰਦਰ ਕੌਰ ਸੁਪਰਵਾਈਜ਼ਰ, ਬੇਵੀ ਕੌਰ ਆਸ਼ਾ ਵਰਕਰ, ਗੋਰਾ ਵੀਲਾ, ਬਿਕਰਮਜੀਤ ਸਿੰਘ, ਸਰਪੰਚ ਰਿੰਪੀ ਕੌਰ, ਜਤਿੰਦਰ ਸਿੰਘ ਟੋਨੀ, ਬਲਦੇਵ ਸਿੰਘ, ਜਗਪ੍ਰੀਤ ਸਿੰਘ, ਚਰਨਜੀਤ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਨਰਿੰਦਰ ਸਿੰਘ ਖ਼ਾਲਸਾ, ਤਰਲੋਕ ਸਿੰਘ, ਜੱਗਾ ਰੰਧਾਵਾ ਵੀਲਾ ਤੇਜਾ, ਮਨੋਹਰ ਸਿੰਘ, ਕਿਰਪਾਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਦੇਸਾ ਸਿੰਘ, ਸਰਦੂਲ ਸਿੰਘ, ਅਮਨਦੀਪ ਸਿੰਘ ਝੰਜੀਆਂ ਕਲਾਂ, ਸੁਖਦੇਵ ਸਿੰਘ ਝੰਜੀਆਂ ਖੁਰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਂਝਾ ਮਸੀਹ ਸੰਮੇਲਨ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰਥਿਕ ਹੋਵੇਗਾ-ਮੁਨੱਵਰ ਮਸੀਹ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹਸਨਪੁਰ ਬਟਾਲਾ 'ਚ ਮਨਾਇਆ ਤੀਆਂ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।