26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਾਂਝਾ ਮਸੀਹ ਸੰਮੇਲਨ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰਥਿਕ ਹੋਵੇਗਾ-ਮੁਨੱਵਰ ਮਸੀਹ <br/>

ਅਜੀਤ ਡੈਸਕ 22-07-2025
ਕਲਾਨੌਰ, 21 ਜੁਲਾਈ (ਪੁਰੇਵਾਲ) -ਨੇੜਲੇ ਪਿੰਡ ਰਹੀਮਾਂਬਾਦ 'ਚ ਪਾਸਟਰ ਬਾਊ ਮਸੀਹ ਦੇ ਗ੍ਰਹਿ ਵਿਖੇ ਇਸਾਈ ਭਾਈਚਾਰੇ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾ. ਚੇਅਰਮੈਨ ਮੁਨੱਵਰ ਮਸੀਹ ਨੇ ਕਿਹਾ ਕਿ ਸਾਂਝਾ ਮਸੀਹ ਸੰਮੇਲਨ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰਥਿਕ ਹੋਵੇਗਾ | ਸ੍ਰੀ ਮਸੀਹ ਵਲੋਂ 15 ਤੋਂ 18 ਸਤੰਬਰ ਤੱਕ ਧਾਰੀਵਾਲ ਦੇ ਬਿਧੀਪੁਰ 'ਚ ਹੋਣ ਜਾ ਰਹੇ ਸਾਲਾਨਾ ਸਾਂਝੇ ਮਸੀਹ ਸੰਮੇਲਨ ਸਬੰਧੀ ਪਿੰਡਾਂ 'ਚ ਮੀਟਿੰਗਾਂ ਦੇ ਸਿਲਸਿਲੇ ਤਹਿਤ ਰਹੀਮਾਂਬਾਦ 'ਚ ਭਾਈਚਾਰੇ ਨੂੰ ਲਾਮਬੱਧ ਕੀਤਾ ਅਤੇ ਕਿਹਾ ਕਿ ਇਸ ਸੰਮੇਲਨ ਦਾ ਵਿਸ਼ੇਸ਼ ਮਹੱਤਵ ਹੈ ਤਾਂ ਜੋ ਪ੍ਰਮੇਸ਼ਵਰ ਦੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫ਼ਲ ਕਰ ਕੇ ਨਫ਼ਰਤ ਦੀਆਂ ਦੀਵਾਰਾਂ ਨੂੰ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਸੰਮੇਲਨ ਜਿਹੜੇ ਵੀ ਨੌਜਵਾਨ ਨਸ਼ਿਆਂ ਦੇ ਆਦੀ ਹਨ ਉਨ੍ਹਾਂ ਨੂੰ ਮੁਕਤੀ ਦਿਵਾਉਣ ਤੇ ਸਹੀ ਰਸਤਾ ਵਿਖਾਉਣ ਲਈ ਵਰਦਾਨ ਸਾਬਿਤ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਨਿਰੋਲ ਧਾਰਮਿਕ ਸੰਮੇਲਨ 'ਚ ਵੱਖਰੀਆਂ-ਵੱਖਰੀਆਂ ਮਿਸ਼ਨਾਂ ਦੇ ਲੋਕਾਂ, ਬਿਸ਼ਪ ਸਾਹਿਬਾਨ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਉਚੇਚੇ ਤੌਰ 'ਤੇ ਸੱਦਾ ਦਿੱਤਾ ਜਾਵੇਗਾ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹ ਸਰਪੰਚ, ਮੰਗਾ ਮਸੀਹ ਬਲਾਕ ਪ੍ਰਧਾਨ, ਜੋਗਿੰਦਰ ਮਸੀਹ ਰਹੀਮਾਂਬਾਦ, ਪ੍ਰਧਾਨ ਤਰਸੇਮ ਮਸੀਹ, ਡਾ. ਅਜੀਤ ਮਸੀਹ, ਪਾਸਟਰ ਸਾਮੂਏਲ ਮਸੀਹ, ਪਾਸਟਰ ਸੁਰਜੀਤ ਮਸੀਹ, ਪਾਸਟਰ ਰਾਜ ਮਸੀਹ, ਪਾਸਟਰ ਰਤਨ ਮਸੀਹ, ਪਾਸਟਰ ਚੈਨ ਮਸੀਹ ਨਬੀਨਗਰ, ਪਾਸਟਰ ਮਾਨਤ ਮਸੀਹ ਦੇੜ੍ਹ ਗਵਾਰ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਹਾਸ਼ੀਆ ਲੋਕ ਦਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਟਾਹਲੀ ਅਤੇ ਭੋਲੇਕੇ ਵਿਖੇ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।