ਬਟਾਲਾ, 21 ਜੁਲਾਈ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਹਸਨਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਨੂੰ ਲੈ ਕੇ ਸਕੂਲ ਅੰਦਰ ਪ੍ਰਬੰਧਕਾਂ ਤੇ ਸਟਾਫ਼ ਵਲੋਂ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਕੂਲ ਚੇਅਰਮੈਨ ਜਗੀਰ ਸਿੰਘ ਕਾਹਲੋਂ ਤੇ ਪਿ੍ੰਸੀਪਲ ਲਵਪ੍ਰੀਤ ਸਿੰਘ ਕਾਹਲੋਂ ਨੇ ਸ਼ਿਰਕਤ ਕੀਤੀ ਤੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ | ਪ੍ਰੋਗਰਾਮ ਦੌਰਾਨ ਸਕੂਲ ਦੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਤੋਂ ਲੈ ਕੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਤੇ ਅਧਿਆਪਕਾਂ ਵਲੋਂ ਸੱਭਿਆਚਾਰ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗਿੱਧਾ, ਕਿੱਕਲੀ ਤੇ ਪੀਂਘਾਂ ਝੂਟ ਕੇ ਤੀਆਂ ਦਾ ਤਿਉਹਾਰ ਮਨਾਉਂਦਿਆਂ ਖੂਬ ਅਨੰਦ ਮਾਣਿਆਂ | ਇਸ ਮੌਕੇ ਉਪ ਪਿ੍ੰਸੀਪਲ ਡੌਲੀ ਕਾਹਲੋਂ, ਮੈਨੇਜਰ ਅਮਨਦੀਪ ਸਿੰਘ, ਮੈਡਮ ਆਰਜੂ, ਸੋਨੀਆ, ਸੀਮਾ, ਨਤਾਸ਼ਾ, ਕੰਵਲਜੀਤ ਕੌਰ, ਅਨੀਤਾ, ਰਜਿੰਦਰ ਕੌਰ, ਜੀਵਨ ਜੋਤੀ, ਮਨਪ੍ਰੀਤ ਕੌਰ, ਨਿਰਮਲਾ ਦੇਵੀ, ਪੂਨਮ ਰਾਣੀ, ਅਵਨੀਤ ਕੌਰ, ਰੌਸ਼ਨੀ, ਅਨੰਨਿਆਂ, ਸੋਨਾਲੀ, ਸਿਮਰਨਜੀਤ ਕੌਰ, ਖੁਸ਼ੀ, ਜਸਮੀਤ ਕੌਰ, ਚੰਚਲ ਆਦਿ ਹਾਜ਼ਰ ਸਨ |