26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

2027 ਵਿਚ ਬਣੇਗੀ ਕਾਂਗਰਸ ਸਰਕਾਰ, ਹਲਕਾ ਫਤਹਿਗੜ੍ਹ ਚੂੜੀਆਂ ਦਾ ਬਾਜਵਾ ਦੀ ਅਗਵਾਈ ਵਿਚ ਹੋਵੇਗਾ ਵਿਕਾਸ-ਸੀਨੀਅਰ ਆਗੂ <br/>

ਅਜੀਤ ਡੈਸਕ 22-07-2025
ਫਤਹਿਗੜ੍ਹ ਚੂੜੀਆਂ, 21 ਜੁਲਾਈ (ਅਵਤਾਰ ਸਿੰਘ ਰੰਧਾਵਾ)-ਸਮੇਂ ਦੀ ਰਾਜਨੀਤੀ ਦੇ ਸਮੀਕਰਨ ਦੱਸ ਰਹੇ ਹਨ ਕਿ 2027 ਵਿਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੇ ਹੱਕ ਵਿਚ ਚੱਲ ਰਿਹਾ ਹੈ, ਜਿਸ ਤੋਂ ਆਸ ਬੱਝ ਚੁੱਕੀ ਹੈ ਕਿ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ ਸਮੁੱਚੇ ਪੰਜਾਬ ਸਮੇਤ ਹਲਕਾ ਫਤਹਿਗੜ੍ਹ ਚੂੜੀਆਂ ਨੂੰ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਸਹੂਲਤਾਂ ਭਰਿਆ ਰਾਜਭਾਗ ਦੇਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ, ਮਸੀਹ ਆਗੂ ਰੋਸ਼ਨ ਜੋਸਫ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਖੋਦੇ ਬਾਂਗਰ, ਸਾਬਕਾ ਸਰਪੰਚ ਲਵਰਾਜ ਸਿੰਘ ਪੰਨਵਾਂ ਨੇ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵੇਲੇ ਦਾ ਸੁਘੜ-ਸੁਜਾਨ ਨੇਤਾ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਇਆ ਵਿਕਾਸ ਅੱਜ ਵੀ ਮੂੰਹ ਬੋਲ ਰਿਹਾ ਹੈ, ਜਦਕਿ ਮੌਜੂਦਾ ਸਰਕਾਰ ਵਲੋਂ ਪਿਛਲੇ ਸਮੇਂ ਕਾਂਗਰਸ ਦੇ ਬਕਾਏ ਫੰਡਾਂ ਵਿਚੋਂ ਵਰਤੋਂ ਕਰ ਕੇ ਹੁਣ ਤੱਕ ਦਾ ਸਮਾਂ ਲੰਘਾਇਆ ਗਿਆ ਹੈ | ਉਨਾਂ ਹਲਕਾ ਵਾਸੀਆਂ ਅੱਗੇ ਅਪੀਲ ਕੀਤੀ ਕਿ ਉਹ ਕਾਂਗਰਸ ਦਾ ਹੱਥ ਮਜ਼ਬੂਤ ਕਰਨ ਲਈ ਇਕਜੁੱਟਤਾ ਨਾਲ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ | ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਆਉਣ ਵਾਲਾ ਸਮਾਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਵਿਕਾਸ ਕਾਰਜਾਂ ਨਾਲ ਭਰਪੂਰ ਹੋਵੇਗਾ |

ਪਿਛਲੀ ਖ਼ਬਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਹਲਕੇ ਅੰਦਰ ਭਾਜਪਾ ਹੋ ਰਹੀ ਹੈ ਮਜ਼ਬੂਤ-ਆਗੂ <br/> ਅਗਲੀ ਖ਼ਬਰ ਪੰਜਾਬੀਆਂ ਨੇ ਅਫਗਾਨੀ ਧਾੜਵੀ ਰੋਕ ਲਏ, ਹੁਣ 'ਨਸ਼ਿਆਂ ਵਿਰੁੱਧ ਯੁੱਧ' ਵਿਚ ਲੋੜ ਹੈ ਤੁਹਾਡੇ ਸਾਥ ਦੀ-ਵਿਧਾਇਕ ਸ਼ੈਰੀ ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।