ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਸੀ.ਬੀ.ਐੱਸ.ਈ. ਦਿੱਲੀ ਨਾਲ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਚ ਸੈਸ਼ਨ 2025-26 ਲਈ ਹਾਊਸ ਕੈਪਟਨ ਅਤੇ ਉਪ ਕੈਪਟਨ ਦੀ ਚੋਣ ਇਕ ਲੋਕਤਾਂਤਰਿਕ ਮਤਦਾਨ ਪ੍ਰਕਿਰਿਆ ਰਾਹੀਂ ਕੀਤੀ ਗਈ | ਇਸ ਮੌਕੇ ਮਿਲਖਾ ਸਿੰਘ ਹਾਊਸ ਕੈਪਟਨ ਚਰਨਜੀਤ ਸਿੰਘ, ਉਪ ਕੈਪਟਨ ਨਵਨੀਤ ਕੌਰ ਨੂੰ , ਮਦਰ ਟਰੇਸਾ ਹਾਊਸ ਕੈਪਟਨ ਜਸ਼ਨਦੀਪ ਕੌਰ, ਉਪ ਕੈਪਟਨ ਨੂਰਦੀਪ ਸਿੰਘ, ਨਿਊਟਨ ਹਾਊਸ ਕੈਪਟਨ ਸਿਮਰਨ ਕੌਰ, ਉਪ ਕੈਪਟਨ ਸ਼ਹਿਬਾਜ਼ ਸਿੰਘ, ਸੁਭਾਸ਼ ਚੰਦਰ ਬੋਸ ਹਾਊਸ ਕੈਪਟਨ ਤਨਵੀਰ ਸਿੰਘ ਤੇ ਉਪ ਕੈਪਟਨ, ਸ਼ੁਭਦੀਪ ਕੌਰ ਚੁਣੇ ਗਏ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਨੇ ਨਵੇਂ ਚੁਣੇ ਵਿਦਿਆਰਥੀ ਨੇਤਾਵਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਵਿਦਿਆਰਥੀ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਆਦਰਸ਼ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਨਗੇ | ਸਕੂਲ ਦੇ ਚੇਅਰਮੈਨ ਸ੍ਰੀ ਤਾਜ ਸੇਖੋਂ ਅਤੇ ਪਿ੍ੰਸੀਪਲ ਨੇ ਨਵੇ ਚੁਣੇ ਵਿਦਿਆਰਥੀਆਂ ਨੂੰ ਲੀਡਰਸ਼ਿਪ ਰਾਹੀਂ ਸਹਿਯੋਗ, ਸੇਵਾ ਅਤੇ ਪ੍ਰੇਰਣਾ ਦੇ ਮੂਲ ਮੰਤਵ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ |