ਧਾਰੀਵਾਲ,20 ਜੁਲਾਈ (ਸਵਰਨ ਸਿੰਘ)-ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਰਾਤ-ਦਿਨ ਇਮਾਨਦਾਰੀ ਨਾਲ ਸਖ਼ਤ ਮਿਹਨਤ ਕਰਨ 'ਤੇ ਪਾਰਟੀ ਨੇ ਮੁੱਖਦੇਵ ਸਿੰਘ ਆਲੋਵਾਲ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਮੀਡੀਆ ਇੰਚਾਰਜ ਬਣਾਇਆ ਗਿਆ ਹੈ | ਆਮ ਆਦਮੀ ਪਾਰਟੀ ਪੰਜਾਬ ਦੇ ਦਫ਼ਤਰ ਚੰਡੀਗੜ ਤੋਂ ਇੰਚਾਰਜ ਮੁਨੀਸ਼ ਸਿਸੋਦੀਆਂ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਮੁੱਖਦੇਵ ਸਿੰਘ ਆਲੋਵਾਲ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਮੀਡੀਆ ਇੰਚਾਰਜ ਐਲਾਨਿਆ ਗਿਆ ਹੈ | ਇਸ ਐਲਾਨ ਉਪਰੰਤ ਡਾਇਰੈਕਟਰ ਪੰਜਾਬ ਕਸ਼ਮੀਰ ਸਿੰਘ ਵਾਹਲਾ, ਰਣਜੀਤ ਸਿੰਘ ਪਾਹੜਾ, ਆਸੂ ਰੰਧਾਵਾ, ਐਸ.ਐਮ. ਰੰਧਾਵਾ, ਬਲਜੀਤ ਸਿੰਘ ਖਾਲਸਾ, ਹਰਪਾਲ ਸਿੰਘ ਮੂਲਿਆਂਵਾਲ, ਗੱਗੂ ਮੌੜ, ਪਵਨ ਕੁਮਾਰ ਗੁਰਦਾਸਪੁਰ, ਸਾਹਿਬ ਕੌਰ ਗੁਰਦਾਸਪੁਰ, ਚੇਅਰਮੈਨ ਰਾਜੀਵ ਸ਼ਰਮਾ ਆਦਿ ਨੇ ਮੁੱਖਦੇਵ ਸਿੰਘ ਆਲੋਵਾਲ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਤੇ ਕਿਹਾ ਕਿ ਪਾਰਟੀ ਵਲੋਂ ਲਿਆ ਗਿਆ ਫੈਸਲਾ ਸ਼ਾਲਾਘਾਯੋਗ ਹੈ | ਇਸ ਮੌਕੇ ਮੁਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿਲ੍ਹੇ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ |