15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਣਰਜਿਸਟਰਡ ਯੂ-ਟਿਊਬਰਾਂ ਨੇ ਪੰਜਾਬ ਅੰਦਰ ਕੀਤਾ ਮਾਹੌਲ ਖ਼ਰਾਬ-ਲਾਡੀ

ਅਜੀਤ ਡੈਸਕ 21-07-2025
ਗੁਰਦਾਸਪੁਰ, 20 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕੁਝ ਅਜਿਹੇ ਯੂ ਟਿਊਬਰ ਹਨ, ਜਿਨ੍ਹਾਂ ਕੋਲ ਭਾਰਤ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਹਨ, ਜੋ ਪੰਜਾਬ ਅੰਦਰ ਮਾਹੌਲ ਖ਼ਰਾਬ ਕਰ ਰਹੇ ਹਨ | ਜਿਸ ਨਾਲ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਨੇ ਦੱਸਿਆ ਕਿ ਕੁਝ ਅਜਿਹੇ ਯੂ ਟਿਊਬਰ ਹਨ, ਜੋ ਆਪਣੇ ਕੋਲੋਂ ਮਨਘੜਤ ਗੱਲਾਂ ਕਰਕੇ ਸਿਆਸੀ ਅਤੇ ਗੈਰ ਸਿਆਸੀ ਤੋਂ ਇਲਾਵਾ ਜਨਤਾ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ | ਜਿਸ ਨਾਲ ਲੋਕ ਗ਼ਲਤ ਫਹਿਮੀਆਂ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਕੁਝ ਕੁ ਗਲਤ ਕਿਸਮ ਦੇ ਯੂ ਟਿਊਬਰ ਸਿਆਸੀ ਲੋਕਾਂ ਦਾ ਕੈਰੀਅਰ ਖ਼ਤਮ ਕਰਨ ਦੇ ਨਾਲ ਗ਼ਲਤ ਕੂੜ ਪ੍ਰਚਾਰ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਿਹੜੇ ਯੂ ਟਿਊਬਰ ਮਾਨਤਾ ਪ੍ਰਾਪਤ ਨਹੀਂ ਹਨ, ਉਨ੍ਹਾਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕਰਕੇ ਉਨ੍ਹਾਂ ਵਲੋਂ ਬਣਾਏ ਚੈਨਲ ਬੰਦ ਕਰਵਾਏ ਜਾਣ | ਜਿਸ ਨਾਲ ਪੰਜਾਬ ਅੰਦਰ ਮਾਹੌਲ ਖਰਾਬ ਹੋਣ ਤੋਂ ਬਚ ਸਕੇ |
ਪਿਛਲੀ ਖ਼ਬਰ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੰੂ ਨਸ਼ਾ ਮੁਕਤ ਬਣਾਉਣਾ ਮੁੱਖ ਮਨੋਰਥ-ਚੇਅਰਮੈਨ ਬਹਿਲ ਅਗਲੀ ਖ਼ਬਰ ਚੇਅਰਮੈਨ ਰਮਨ ਬਹਿਲ ਨੇ ਜਨਤਾ ਨੰੂ ਸੂਬੇ ਨੰੂ ਨਸ਼ਾ ਮੁਕਤ ਕਰਕੇ ਮੁੜ ਰੰਗਲਾ ਪੰਜਾਬ ਬਣਾਉਣ ਦਾ ਦਿੱਤਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।