ਊਧਨਵਾਲ, 20 ਜੁਲਾਈ (ਪਰਗਟ ਸਿੰਘ)-ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿਰਾਏ ਇੰਟੈਲੀਜੈਂਸ ਟ੍ਰੇਯਰ ਸਕੂਲ ਪੰਜਗਰਾਈਆਂ ਵਿਚ ਸਾਉਣ ਮਹੀਨੇ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਸਕੂਲ ਦੀਆਂ ਵਿਦਿਆਰਥਣਾਂ ਨੇ ਬੜੇ ਚਾਵਾਂ ਨਾਲ ਮਨਾਇਆ ਗਿਆ | ਸਕੂਲ ਦੀ ਚੇਅਰਪਰਸਨ ਅਮਨਦੀਪ ਗਿਆ ਕੌਰ ਬਾਜਵਾ ਅਤੇ ਸਕੂਲ ਮੁਖੀ ਗੁਰਦੀਸ਼ ਕੌਰ ਨੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੌਲੀ ਵਰਮਾ, ਅੰਜੂ ਵਰਮਾ, ਜਤਿੰਦਰ ਸਿੰਘ, ਅੰਤਰਪ੍ਰੀਤ ਕੌਰ, ਗੁਰਵਿੰਦਰ ਸਿੰਘ, ਰੁਪਿੰਦਰ ਕੌਰ, ਨਵਜੋਤ ਸਿੰਘ, ਨਵਜੋਤ ਕੌਰ, ਪੂਜਾ ਗੁਪਤਾ, ਰਣਜੀਤ ਕੌਰ, ਰੀਤੂ ਮੈਡਮ, ਮਨਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ |