15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੈਵੀ ਕਲੇਰ ਨੇ ਜੁਲਾਈ ਇਨਟੇਕ ਵਿਚ ਆਸਟ੍ਰੇਲੀਆ ਦੇ ਦਰਜਨਾਂ ਵੀਜ਼ੇ ਲਗਵਾ ਕੇ ਫਿਰ ਭਰੋਸਾ ਰੱਖਿਆ ਕਾਇਮ

ਅਜੀਤ ਡੈਸਕ 21-07-2025
ਬਟਾਲਾ, 20 ਜੁਲਾਈ (ਸਤਿੰਦਰ ਸਿੰਘ)-ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਦੀ ਮੁਹਾਰਤ ਰੱਖਣ ਵਾਲੇ ਪੰਜਾਬ ਦੇ ਸਭ ਤੋਂ ਸਫ਼ਲ ਅਤੇ 100 ਫ਼ੀਸਦੀ ਨਤੀਜੇ ਦੇਣ ਵਾਲੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਆਸਟ੍ਰੇਲੀਆ ਦੇ ਹਰ ਇਨਟੇਕ ਵਾਂਗ ਇਸ ਵਾਰ ਵੀ ਲਾਮਿਸਾਲ ਨਤੀਜੇ ਦਿੱਤੇ ਜਾ ਰਹੇ ਹਨ ਅਤੇ ਜੁਲਾਈ ਇਨਟੇਕ 2025 ਵਿਚ ਗੈਵੀ ਕਲੇਰ ਨੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਆਸਟ੍ਰੇਲੀਆ ਦੀ ਉਡਾਣ ਭਰੀ ਹੈ | ਇਸ ਸਬੰਧੀ ਗੈਵੀ ਕਲੇਰ ਨੇ ਦੱਸਿਆ ਕਿ ਉਹ ਬਹੁਤ ਹੀ ਖੁਸ਼ ਹਨ, ਕਿਉਂਕਿ ਇਸ ਵਾਰ ਜੁਲਾਈ ਇਨਟੇਕ ਲਈ ਜਿੰਨੇ ਵਿਦਿਆਰਥੀਆਂ ਦੀ ਫਾਈਲ ਲਗਾਈ ਗਈ ਸੀ, ਸਾਰਿਆਂ ਦੇ ਵੀਜ਼ੇ ਆਏ ਹਨ | ਇਕ ਹੋਰ ਵਿਦਿਆਰਥਣ ਹਰਸਿਮਰਨ ਕੌਰ ਪੁੱਤਰੀ ਜਤਿੰਦਰਪਾਲ ਸਿੰਘ ਵਾਸੀ ਅੱਡਾ ਖੇਮਕਰਨ ਰੋਡ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਦਾ ਵੀਜ਼ਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਹੁਣ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਨਵੰਬਰ ਅਤੇ ਫਰਵਰੀ ਇਨਟੇਕ ਲਈ ਸੀਟਾਂ ਉਪਲੱਬਧ ਹਨ | 2025 +2 ਪਾਸ ਵਿਦਿਆਰਥੀ ਆਈਲਟਸ ਵਿਚੋਂ 6.5 ਬੈਂਡ ਅਤੇ ਪੀ.ਟੀ.ਈ. ਵਿਚੋਂ ਓਵਰਆਲ 58 ਸਕੋਰ ਲੈ ਕੇ ਜਲਦ ਤੋਂ ਜਲਦ ਅਪਲਾਈ ਕਰਨ | ਗੈਵੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੂੰ 15 ਸਾਲਾਂ ਦਾ ਤਜਰਬਾ ਹੈ ਅਤੇ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਉਹ ਕਦੇ ਵੀ ਵਿਦਿਆਰਥੀਆਂ ਨੂੰ ਧੋਖੇ ਵਿਚ ਨਹੀਂ ਰੱਖਦੇ ਤੇ ਹਮੇਸ਼ਾ ਸਹੀ ਢੰਗ ਅਤੇ ਸਹੀ ਕਾਗਜ਼ ਲਗਵਾ ਕੇ ਹੀ ਵੀਜ਼ਾ ਅਪਲਾਈ ਕਰਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਝੋਲਾਸ਼ਾਪ ਏਜੰਟਾਂ ਤੋਂ ਬਚਣ ਦੀ ਲੋੜ ਹੈ ਅਤੇ ਵਿਦਿਆਰਥੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਤੋਂ ਮਾਨਤਾ ਵੀਜ਼ਾ ਸਲਾਹਕਾਰਾਂ ਰਾਹੀਂ ਹੀ ਅਪਲਾਈ ਕਰਨ | ਵਿਦਿਆਰਥੀ ਸਿਰਫ਼ ਆਸਟ੍ਰੇਲੀਆ ਦੀਆਂ ਵਿਸ਼ਵ ਪੱਧਰੀ ਅੱਵਲ ਦਰਜੇ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ ਤਾਂ ਜੋ ਉਨ੍ਹਾਂ ਨੂੰ ਗਾਰੰਟੀ ਨਾਲ ਵੀਜ਼ਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ-ਫੰਡਾਂ, ਸਾਲਾਨਾ ਇਨਕਮ ਜਾਂ ਇੰਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਹੈ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਕਰਦੇ ਹਾਂ | ਵਿਦਿਆਰਥੀਆਂ ਕੋਲੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਵੇਗਾ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜ਼ੇ ਸਾਡੇ ਸੋਸ਼ਲ ਮੀਡੀਆ ਪੇਜ਼ ਉਪਰ ਦੇਖੇ ਜਾ ਸਕਦੇ ਹਨ | ਗੈਵੀ ਕਲੇਰ ਹਰ ਰੋਜ਼ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ |
ਪਿਛਲੀ ਖ਼ਬਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10 ਮੋਟਰਸਾਈਕਲ ਜ਼ਬਤ ਅਤੇ 5 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਖ਼ਾਤਾਧਾਰਕਾਂ ਦੇ ਵਿਰੋਧ ਤੋਂ ਬਾਅਦ ਬੈਂਕ ਆਫ਼ ਬੜੌਦਾ ਦੇ ਖਜ਼ਾਨਚੀ 'ਤੇ ਧੋਖਾਧੜੀ ਦਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।