15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੇਖ਼ੌਫ ਚੋਰ ਕਰੀਬ ਅੱਧਾ ਘੰਟਾ ਦੁਕਾਨ ਦਾ ਸ਼ਟਰ ਤੋੜਨ ਦੀ ਕਰਦਾ ਰਿਹਾ ਕੋਸ਼ਿਸ਼, ਸੈਂਟਰ ਲਾਕ ਨਾ ਟੁੱਟਣ ਕਾਰਨ ਹੋਇਆ ਬਚਾਅ

ਅਜੀਤ ਡੈਸਕ 21-07-2025
ਗੁਰਦਾਸਪੁਰ, 20 ਜੁਲਾਈ (ਗੁਰਪ੍ਰਤਾਪ ਸਿੰਘ)-ਬੀਤੀ ਰਾਤ ਦੋਰਾਂਗਲਾ ਰੋਡ 'ਤੇ ਸਥਿਤ ਪਿੰਡ ਆਲੇਚੱਕ ਦੇ ਬਾਈਪਾਸ ਦੇ ਨੇੜੇ ਸਥਿਤ ਕਰਿਆਨੇ ਦੀ ਦੁਕਾਨ 'ਤੇ ਇਕ ਚੋਰ ਅੱਧਾ ਘੰਟਾ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਸ਼ਟਰ ਦਾ ਸੈਂਟਰ ਲਾਕ ਨਾ ਟੁੱਟਣ ਕਾਰਨ ਦੁਕਾਨਦਾਰ ਦਾ ਨੁਕਸਾਨ ਹੋਣ ਤੋਂ ਬਚ ਗਿਆ | ਚੋਰ ਵਲੋਂ ਦੁਕਾਨ ਦੇ ਗੁਦਾਮ ਦੇ ਬਾਹਰ ਲੱਗੇ ਤਾਲੇ ਤਾਂ ਤੋੜ ਦਿੱਤੇ ਗਏ, ਪਰ ਆਪਣੇ ਨਾਲ ਲਿਆਂਦੀ ਲੋਹੇ ਦੀ ਰਾਡ ਨਾਲ ਉਹ ਸ਼ਟਰ ਨੂੰ ਲੱਗਿਆ ਸੈਂਟਰ ਲਾਕ ਤੋੜਨ 'ਚ ਨਾਕਾਮ ਰਿਹਾ | ਜਿਸ ਕਾਰਨ ਉਹ ਗੋਦਾਮ ਦੇ ਅੰਦਰ ਵੜ ਕੇ ਚੋਰੀ ਨਹੀਂ ਕਰ ਸਕਿਆ | ਚੋਰ ਵਲੋਂ ਤਾਲੇ ਤੋੜਨ ਅਤੇ ਸੈਂਟਰ ਲਾਕ ਤੋੜਨ ਦੀ ਕੋਸ਼ਿਸ਼ ਕਰਨ ਦੀ ਪੂਰੀ ਘਟਨਾ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਉੱਥੇ ਹੀ ਦੁਕਾਨਦਾਰ ਬਿਕਰਮਜੀਤ ਸਿੰਘ ਬਿੱਕਾ ਦਾ ਕਹਿਣਾ ਹੈ ਕਿ ਇਸ ਰੋਡ 'ਤੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਅਤੇ ਉਸ ਦੀ ਆਪਣੀ ਦੁਕਾਨ 'ਤੇ ਤਿੰਨ ਵਾਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਅੱਜ ਦੂਸਰੀ ਵਾਰ ਨਾਕਾਮ ਰਹੀ ਹੈ | ਜਦਕਿ ਇਕ ਵਾਰ ਚੋਰ ਦੁਕਾਨ ਦੇ ਗੱਲੇ ਵਿਚੋਂ ਪੈਸੇ ਚੋਰੀ ਕਰਨ ਵਿਚ ਕਾਮਯਾਬ ਹੋ ਗਏ ਸਨ | ਉਸ ਨੇ ਕਿਹਾ ਕਿ ਚੋਰਾਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਦੁਕਾਨ ਦੇ ਬਾਹਰ ਭਰਪੂਰ ਰੌਸ਼ਨੀ ਹੋਣ ਦੇ ਬਾਵਜੂਦ ਕਰੀਬ ਅੱਧਾ ਘੰਟਾ ਉਹ ਗੋਦਾਮ ਦੇ ਸ਼ਟਰ ਨੰੂ ਲੱਗੇ ਤਾਲੇ ਅਤੇ ਸੈਂਟਰ ਲੋਕ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ, ਉਸ ਨੇ ਮੰਗ ਕੀਤੀ ਹੈ ਕਿ ਰੋਡ 'ਤੇ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਨੂੰ ਠੱਲ੍ਹ ਪਾਈ ਜਾ ਸਕੇ | ਇਕੋ ਰੋਡ 'ਤੇ ਹੋ ਲਗਾਤਾਰ ਹੋ ਰਹੀਆਂ ਚੋਰੀਆਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਰਾਤ ਦੇ ਸਮੇਂ ਪੁਲਿਸ ਦੀ ਘੱਟ ਗਸ਼ਤ ਵੱਲ ਇਸ਼ਾਰਾ ਕਰਦੀਆਂ ਹਨ | ਜਿਸ ਕਾਰਨ ਚੋਰਾਂ ਵਲੋਂ ਬੇਖ਼ੌਫ ਹੋ ਕੇ ਇਸ ਰੋਡ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਚਲਦੀ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ-ਡਰਾਈਵਰ ਵਾਲ-ਵਾਲ ਬਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।