30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਾਣੀ ਦਾ ਪੱਧਰ ਡਿਗਣ ਕਾਰਨ ਕੰਢੀ ਦੇ ਘਰੋਟਾ 'ਚ ਪੈਦਾ ਹੋਇਆ ਪਾਣੀ ਦਾ ਸੰਕਟ <br/>

ਅਜੀਤ ਡੈਸਕ 20-07-2025
ਘਰੋਟਾ, 19 ਜੁਲਾਈ (ਸੰਜੀਵ ਗੁਪਤਾ)-ਬਾਰਸ਼ ਘੱਟ ਹੋਣ 'ਤੇ ਅਤਿ ਦੀ ਗਰਮੀ ਕਾਰਨ ਕੰਢੀ ਦੇ ਘਰੋਟਾ ਵਿਖੇ ਪਾਣੀ ਦਾ ਪੱਧਰ ਕਾਫ਼ੀ ਡਿੱਗ ਗਿਆ | ਜਿਸ ਨਾਲ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ | ਪੂਰੀ ਮਾਤਰਾ ਵਿਚ ਪਾਣੀ ਨਾ ਮਿਲਣ ਕਾਰਨ ਲੋਕਾਂ ਨੰੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈੈ | ਉੱਧਰ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਵਿਭਾਗ ਨੇ ਫ਼ੌਰੀ ਕਾਰਵਾਈ ਕਰਦਿਆਂ ਪਾਈਪ ਲਾਈਨ ਦੀ ਲੋਰਿੰਗ ਕਰਵਾਈ ਹੈ ਤਾਂ ਜੋ ਹੇਠਾਂ ਡਿਗਦੇ ਪਾਣੀ ਪੱਧਰ ਦੇ ਮੱਦੇਨਜ਼ਰ ਪਾਣੀ ਦੀ ਉਪਲਬਧਤਾ ਬਣੀ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ ਘਰੋਟਾ ਖੇਤਰ ਕੰਢੀ ਦਾ ਇਲਾਕਾ ਹੈ | ਪਾਣੀ ਦਾ ਬੋਰ ਕਈ ਸਥਾਨਾਂ 'ਤੇ 400 ਫੁੱਟ ਤੋਂ ਵੀ ਵੱਧ ਡੂੰਘਾ ਹੈ | ਜਿਸ ਨਾਲ ਜ਼ਿਆਦਾਤਰ ਲੋਕ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ 'ਤੇ ਨਿਰਭਰ ਹਨ | ਇਸ ਵਾਰ ਪੈ ਰਹੀ ਅਤਿ ਦੀ ਗਰਮੀ ਅਤੇ ਮੀਂਹ ਘੱਟ ਹੋਣ ਕਾਰਨ ਇਹ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਭਾਵੇਂ ਮਹਿਕਮੇ ਨੇ ਸਪਲਾਈ ਦੀ ਪਾਈਪ ਲਾਈਨ ਦੀ ਲੋਰਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ | ਉਸ ਵਿਚ ਵੀ ਪੂਰੀ ਸਫਲਤਾ ਨਹੀਂ ਮਿਲੀ | ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਨਾ ਹੋਇਆ ਤਾਂ ਪੂਰੇ ਖੇਤਰ ਵਿਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ | ਬਲਾਕ ਵਿਕਾਸ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਵਿਭਾਗ ਵਲੋਂ ਕੀਤੀ ਪਾਈਪ ਲਾਈਨ ਲੋਰਿੰਗ ਕਾਰਵਾਈ ਨਾਲ ਕੁਝ ਉਮੀਦ ਜਾਗੀ ਹੈ | ਪਰ ਲੰਮੇ ਸਮੇਂ ਦੇ ਹੱਲ ਲਈ ਵਰਖਾ ਅਤੇ ਵਿਕਲਪਕ ਪਾਣੀ ਸਰੋਤ ਲੋੜੀਂਦੇ ਹਨ | ਐੱਸ.ਡੀ.ਓ ਪ੍ਰਦੀਪ ਕੁਮਾਰ ਨੇ ਸੰਪਰਕ ਕਰਨ 'ਤੇ ਪਾਣੀ ਦੇ ਡਿੱਗਦੇ ਪੱਧਰ ਲਈ ਵਰਖਾ ਘੱਟ ਹੋਣਾ ਇਕ ਕਾਰਨ ਦੱਸਿਆ |

ਪਿਛਲੀ ਖ਼ਬਰ ਆਪਣੇ ਧਰਮ ਵਿਚ ਪੱਕੇ ਰਹੋ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰੋ-ਬਾਊ ਮੁਨੱਵਰ ਮਸੀਹ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਨੇ ਪਿੰਡ ਹੈਬਤ ਪਿੰਡੀ ਦੇ ਲੋਕਾਂ ਨੂੰ ਸਮਰਪਿਤ ਕੀਤੀ ਨਵੀਂ ਬਣਾਈ ਵਾਟਰ ਸਪਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।