ਪਠਾਨਕੋਟ, 19 ਜੁਲਾਈ (ਸੰਧੂ)-ਪੰਜਾਬ ਕਾਂਗਰਸ ਕਮੇਟੀ ਵਲੋਂ ਪਠਾਨਕੋਟ ਦੇ ਵਿਕਾਸ ਸਾਬਾ ਨੂੰ ਯੂਥ ਕਾਂਗਰਸ ਪਠਾਨਕੋਟ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿੱਬ ਨੇ ਕੀਤੀ ਹੈ | ਇਸ ਮੌਕੇ ਵਿਕਾਸ ਨੂੰ ਉਨ੍ਹਾਂ ਦੇ ਨੌਜਵਾਨ ਸਾਥੀਆਂ ਨੇ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ ਤਾਂ ਜੋ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਇਸ ਮੌਕੇ ਚਰਨਦੀਪ ਸਿੰਘ, ਰੌਬਿਨ ਮਹਾਜਨ, ਆਦਿੱਤਿਆ, ਸਤਬੀਰ ਸਿੰਘ, ਨੀਰਜ, ਅਰੁਣ, ਭੂਸ਼ਨ, ਜਤਿੰਦਰ ਅਤੇ ਅਮਰੀਕ ਸਿੰਘ ਮੌਜੂਦ ਸਨ |