28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ 'ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵਫ਼ਦ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ <br/>

ਅਜੀਤ ਡੈਸਕ 20-07-2025
ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਦਾ ਇਕ ਵਫ਼ਦ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰੂ ਮਿਲਿਆ | ਜਿਸ ਵਿਚ ਵਫ਼ਦ ਵਲੋਂ ਸੂਬਿਆਂ ਦੀ ਖ਼ੁਦਮੁਖ਼ਤਿਆਰੀ, ਪਾਣੀਆਂ ਦੀ ਹੋ ਰਹੀ ਲੁੱਟ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ, ਪੰਜਾਬ ਵਿਚ ਅੱਤਵਾਦੀ ਦੇਸ਼-ਧੋ੍ਰਹੀ ਅਤੇ ਗੈਂਗਸਟਰ ਆਦਿ ਦੇ ਨਾਂਅ ਹੇਠ ਨੌਜਵਾਨਾਂ ਦੇ ਹੋ ਰਹੇ ਕਤਲ ਸਬੰਧੀ ਸੁਖਬੀਰ ਸਿੰਘ ਬਾਦਲ ਨਾਲ ਖੁੱਲ੍ਹੀਆਂ ਵਿਚਾਰਾਂ ਕੀਤੀਆਂ ਗਈਆਂ | ਇਸ ਸਬੰਧੀ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਫੈਡਰੇਸ਼ਨ ਦੇ ਵਫ਼ਦ ਵਲੋਂ ਸੁਖਬੀਰ ਸਿੰਘ ਬਾਦਲ ਨੰੂ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਬਹੁ ਕੌਮੀ, ਬਹੁ ਭਾਸ਼ਾਈ ਅਤੇ ਬਹੁ ਧਰਮੀ ਦੇਸ਼ ਹੈ | ਇੱਥੋਂ ਦੀ ਸਮਾਜਿਕ ਬਣਤਰ ਜਲਵਾਯੂ ਤੇ ਹਾਲਾਤਾਂ ਦੇ ਕੁੱਲ ਫੈਸਲੇ ਲੈਣ ਲਈ ਸੂਬੇ ਖ਼ੁਦ ਮੁਖ਼ਤਿਆਰ ਹੋਣ | ਵਫ਼ਦ ਦੀ ਮੰਗ ਸਬੰਧੀ ਸ. ਬਾਦਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਸਮਾਂ ਆਉਣ 'ਤੇ ਉਨ੍ਹਾਂ ਦੀਆਂ ਮੰਗਾਂ ਨੰੂ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਆਗੂਆਂ ਦੇ ਵਫ਼ਦ ਵਿਚ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਮੇਜਰ ਸਿੰਘ, ਸੇਵਾ ਮੁਕਤ ਏ.ਡੀ.ਸੀ ਜਗਵਿੰਦਰਜੀਤ ਸਿੰਘ ਸੰਧੂ, ਜਸਪਾਲ ਸਿੰਘ ਇਸਲਾਮਗੰਜ ਮੁੱਖ ਬੁਲਾਰਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਬੀ.ਐੱਡ ਦਾਖ਼ਲਾ ਪ੍ਰਵੇਸ਼ ਪ੍ਰੀਿਖ਼ਆ ਦੀ ਤਰੀਕ 'ਚ 21 ਜੁਲਾਈ ਤੱਕ ਵਾਧਾ-ਚੇਅਰਮੈਨ ਡਾ: ਸੰਧੂ <br/> ਅਗਲੀ ਖ਼ਬਰ ਤਿੱਬੜੀ ਛਾਉਣੀ ਦੇ ਸੀਵਰੇਜ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾਣ ਕਾਰਨ ਫੈਲੀ ਭੈੜੀ ਬਦਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।