01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਫ਼ਤਹਿਗੜ੍ਹ ਚੂੜੀਆਂ ਦੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਖ਼ਿਲਾਫ਼ ਲੋਕਾਂ ਨੇ ਕਰੀਬ 2 ਘੰਟੇ ਕੀਤਾ ਚੱਕਾ ਜਾਮ

ਅਜੀਤ ਡੈਸਕ 19-07-2025
ਫ਼ਤਹਿਗੜ੍ਹ ਚੂੜੀਆਂ, 18 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਲੋਕਾਂ ਨੇ ਤਹਿਸੀਲ ਕੰਪਲੈਕਸ ਫ਼ਤਹਿਗੜ੍ਹ ਚੂੜੀਆਂ ਅੰਦਰ ਮੌਜ਼ੂਦਾ ਨਾਇਬ ਤਹਿਸੀਲਦਾਰ ਮੈਡਮ ਅਤੇ ਸੰਬੰਧਤ ਪਟਵਾਰੀਆਂ ਖ਼ਿਲਾਫ਼ ਮਿਲੀਭੁਗਤ ਨਾਲ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਸਥਾਨਕ ਸ੍ਰੀ ਗੁਰੂ ਰਵਿਦਾਸ ਚੌਂਕ ਵਿਚ ਇਲਾਕੇ ਭਰ ਦੇ ਲੋਕਾਂ ਨੇ ਚੱਕਾ ਜਾਮ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਧਰਨਾਕਾਰੀਆਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਜਸਬੀਰ ਕੌਰ ਅਤੇ ਪਟਵਾਰੀ ਕੁਲਦੀਪ ਸਿੰਘ ਵਲੋਂ ਜ਼ਮੀਨ ਨਾਲ ਸੰਬੰਧਿਤ ਕੰਮ ਕਾਜ ਕਰਵਾਉਣ ਵਾਲੇ ਲੋਕਾਂ ਕੋਲੋਂ ਕਥਿਤ ਮਿਲੀਭੁਗਤ ਨਾਲ ਰਿਸ਼ਵਤ ਲੈ ਕੇ ਵੱਡੀ ਪੱਧਰ 'ਤੇ ਭਿ੍ਸ਼ਟਾਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰ ਜਸਬੀਰ ਕੌਰ ਅਤੇ ਪਟਵਾਰੀ ਕੁਲਦੀਪ ਸਿੰਘ ਵਲੋਂ ਇਕ-ਦੂਸਰੇ ਨੂੰ ਤਹਿਸੀਲ ਦੇ ਮੁੱਖ ਦਫ਼ਤਰ ਅੰਦਰ ਇਕੱਠੇ ਬੈਠ ਕੇ ਪੈਸਿਆਂ ਦਾ ਅਦਾਨ-ਪ੍ਰਦਾਨ ਕਰਦਿਆਂ ਦੀ ਵੀਡੀਓ ਵੀ ਵਾਇਰਲ ਕੀਤੀ ਹੈ | ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਮੈਡਮ ਦੀ ਅਗਵਾਈ ਵਿਚ ਇੱਥੇ ਰਿਸ਼ਵਤਖੋਰੀ ਦਾ ਵੱਡਾ ਸਕੈਂਡਲ ਚੱਲ ਰਿਹਾ ਹੈ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਵੀਡੀਓ ਵਾਇਰਲ ਕੀਤੀ ਗਈ ਹੈ, ਪਰ ਹਾਲੇ ਤੱਕ ਉਨ੍ਹਾਂ ਵਲੋਂ ਕੋਈ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਤਹਿਸੀਲ ਦੀ ਕਾਰਗੁਜ਼ਾਰੀ ਤੋਂ ਇਲਾਕੇ ਭਰ ਦੇ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ | ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਇਥੇ ਫ਼ਤਹਿਗੜ੍ਹ ਚੂੜੀਆਂ ਦੀ ਤਹਿਸੀਲ ਵਿਚ ਰਿਸ਼ਵਤਖੋਰੀ ਸਬੰਧੀ ਜਾਂਚ ਕਰ ਕੇ ਦੋਸ਼ੀਆਂ ਉੱਪਰ ਢੁਕਵੀਂ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਜਸਬੀਰ ਕੌਰ ਨਾਲ ਗੱਲ ਕੀਤੀ ਤਾਂ ਉਹ ਕੁਝ ਵੀ ਦੱਸਣ ਤੋਂ ਆਲਾ-ਟਾਲਾ ਕਰਦਿਆਂ ਦਫ਼ਤਰ ਵਿਚੋਂ ਖ਼ਿਸਕ ਗਏ | ਇਸ ਮੌਕੇ ਸਾਬਕਾ ਸਰਪੰਚ ਲਵਰਾਜ ਸਿੰਘ ਪੰਨਵਾਂ, ਜੋਬਨ ਮਾਨ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਕਾਲਾ ਅਫਗਾਨਾ, ਮਨਸਾ ਸਿੰਘ ਪੰਨਵਾਂ, ਬਿਕਰਮਜੀਤ ਸਿੰਘ ਮਾਨ, ਰਣਜੀਤ ਸਿੰਘ ਕਾਲਾ ਅਫਗਾਨਾ, ਲੱਕੀ ਮਲਕਵਾਲ, ਭੁਪਿੰਦਰ ਜੀਵਨ ਨੰਗਲ, ਅੰਗਰੇਜ਼ ਸਿੰਘ ਕਿਲ੍ਹਾ ਦੇਸਾ ਸਿੰਘ, ਹਰਦੀਪ ਸਿੰਘ ਮਾਨ, ਰਾਜਵੀਰ ਸਿੰਘ ਲੋਧੀਨੰਗਲ, ਹੰਕਾਰ ਸਿੰਘ ਮਾਨ, ਜਗਦੀਪ ਸਿੰਘ ਪੰਨਵਾਂ, ਸਤਨਾਮ ਸਿੰਘ ਕਾਲਾ ਅਫਗਾਨਾ, ਗੁਰਦੇਵ ਸਿੰਘ ਲੋਧੀਨੰਗਲ, ਜਸਬੀਰ ਸਿੰਘ ਲੋਧੀਨੰਗਲ, ਮਨਿੰਦਰ ਸਿੰਘ ਲੋਧੀਨੰਗਲ, ਅਵਤਾਰ ਸਿੰਘ ਲੋਧੀਨੰਗਲ, ਸ਼ਿਵਕਰਨ ਸਿੰਘ ਸਾ. ਸਰਪੰਚ ਖੋਦੇ ਬਾਂਗਰ, ਅਤਿੰਦਰਪਾਲ ਸਿੰਘ ਖਜ਼ਾਨੇਕੋਟ, ਮਹਿਕ ਲੋਧੀਨੰਗਲ, ਰਜਿੰਦਰ ਸਿੰਘ ਸਾਬਕਾ ਸਰਪੰਚ ਖਜ਼ਾਨੇਕੋਟ, ਸੁਖਵਿੰਦਰ ਸਿੰਘ ਸਾ. ਸਰਪੰਚ ਜੀਵਨ ਨੰਗਲ, ਧੰਨਾ ਸਿੰਘ ਕਿਲ੍ਹਾ ਦੇਸਾ ਸਿੰਘ, ਜੋਬਨ ਸਿੰਘ ਕਾਲਾ ਅਫਗਾਨਾ, ਰਾਮਪਾਲ ਮਲਕਵਾਲ, ਮਨਜੀਤ ਸਿੰਘ ਕਾਹਲੋਂ, ਵਿਕਾਸ ਮਲਕਵਾਲ, ਹਰਮਨ ਰੰਧਾਵਾ, ਅਰਸ਼ ਅÏਲਖ, ਮਨਪ੍ਰੀਤ ਕਾਹਲੋਂ, ਗਗਨ ਖੋਖਰ, ਚੀਮਾ ਕਾਲਾ ਅਫਗਾਨਾ, ਲਾਡੀ ਪਨੂੰ, ਰਿੰਕੂ ਮਸੀਹ, ਤਜਿੰਦਰ ਸਿੰਘ, ਮਨਪ੍ਰੀਤ ਸਿੰਘ ਪਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੀ ਹਾਲਤ ਖ਼ਸਤਾ ਇਮਾਰਤ ਨੰੂ ਲੈ ਕੇ ਟੀ.ਐੱਸ.ਯੂ. ਨੇ ਉਪ ਮੰਡਲ ਅਫ਼ਸਰ ਨੰੂ ਦਿੱਤਾ ਮੰਗ-ਪੱਤਰ... ਅਗਲੀ ਖ਼ਬਰ ਪਿੰਡ ਧਾਲੀਵਾਲ ਦਾ ਬਜ਼ੁਰਗ ਵਿਅਕਤੀ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ 'ਤੇ ਚੜਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।