ਸ੍ਰੀ ਹਰਿਗੋਬਿੰਦਪੁਰ, 18 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧਾਲੀਵਾਲ ਦਾ ਇਕ ਬਜ਼ੁਰਗ ਵਿਅਕਤੀ ਗੁਰਮੁੱਖ ਸਿੰਘ ਪੁੱਤਰ ਵਿਸਾਖਾ ਸਿੰਘ, ਜੋ ਕਿ ਆਪਣੇ ਘਰੇਲੂ ਜ਼ਮੀਨ ਦੇ ਝਗੜੇ ਦਾ ਹੱਲ ਨਾ ਹੋਣ ਤੋਂ ਦੁਖੀ ਹੋ ਕਿ ਪਿੰਡ ਵਿਚ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ, ਜਿਸ ਨੂੰ ਸ੍ਰੀ ਹਰਿਗੋਬਿੰਦਪੁਰ ਥਾਣਾ ਪੁਲਿਸ ਦੇ ਸਬ ਇੰਸਪੈਕਟਰ ਰਵੇਲ ਸਿੰਘ ਵਲੋਂ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਸਮਝਾ ਕੇ ਟੈਂਕੀ ਤੋਂ ਥੱਲ੍ਹੇ ਉਤਾਰਿਆ ਗਿਆ | ਉਪਰੰਤ ਸਬ ਇੰਸਪੈਕਟਰ ਰਵੇਲ ਸਿੰਘ ਨੇ ਕਿਹਾ ਕਿ ਗੁਰਮੁੱਖ ਸਿੰਘ ਦਾ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਮਸਲਾ ਹੈ | ਉਹ ਕਹਿ ਰਿਹਾ ਹੈ ਕਿ ਉਸ ਨੂੰ ਉਸ ਦਾ ਹੱਕ ਨਹੀਂ ਮਿਲ ਰਿਹਾ ਹੈ ਅਤੇ ਨਾ ਮੈਨੂੰ ਘਰ ਵਿਚ ਰਹਿਣ ਲਈ ਜਗ੍ਹਾ ਮਿਲ ਰਹੀ ਹੈ, ਮੈਂ ਇਨਸਾਫ਼ ਨਾ ਮਿਲਣ ਕਾਰਨ ਟੈਂਕੀ 'ਤੇ ਚੜਿ੍ਹਆ ਹਾਂ | ਇਸ ਸਮੇਂ ਪੀੜਤ ਗੁਰਮੁੱਖ ਸਿੰਘ ਨੇ ਕਿਹਾ ਕਿ ਮੈਨੂੰ 40 ਸਾਲ ਹੋ ਗਏ ਹਨ, ਅੱਜ ਤੱਕ ਪ੍ਰਸ਼ਾਸਨ ਕੋਲੋਂ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਮੈਂ ਡੀ.ਸੀ. ਗੁਰਦਾਸਪੁਰ ਨੂੰ ਦਰਖ਼ਾਸਤਾਂ ਦਿੱਤੀਆਂ, ਜੋ ਐੱਸ.ਐੱਸ.ਪੀ., ਡੀ.ਐੱਸ.ਪੀ. ਤੋਂ ਹੁੰਦੀ ਹੋਈ ਪੁਲਿਸ ਥਾਣੇ ਆਉਂਦੀ ਹੈ ਅਤੇ ਥਾਣੇ ਵਾਲੇ ਲਿਖ ਕਿ ਭੇਜ ਦਿੰਦੇ ਹਨ ਕਿ ਸਾਡੇ ਕੋਲੋਂ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਇਸ ਨੂੰ ਹੱਕ ਦਿਵਾ ਸਕੀਏ | ਉਨ੍ਹਾਂ ਕਿਹਾ ਕਿ ਚਾਰ ਕਿੱਲੇ ਜ਼ਮੀਨ ਦਾ ਹੱਕਦਾਰ ਹਾਂ, ਮੈਂ ਜਿਸ ਦਾ ਪਿੰਡ ਵਾਲਿਆਂ ਨੂੰ ਵੀ ਪਤਾ ਹੈ | ਉਨ੍ਹਾਂ ਕਿ ਮੈਨੂੰ ਘਰੋਂ ਵੀ ਕੱਢ ਦਿੱਤਾ ਗਿਆ ਹੈ, ਮੇਰੇ ਕੋਲ ਰਹਿਣ ਲਈ ਵੀ ਜਗ੍ਹਾ ਨਹੀਂ ਹੈ | ਇਸ ਲਈ ਮੈਂ ਅੱਕ ਕਿ ਆਤਮ ਹੱਤਿਆ ਕਰਨ ਲਈ ਇਹ ਕਦਮ ਚੁੱਕਿਆ ਸੀ | ਗੁਰਮੁੱਖ ਸਿੰਘ ਨੇ ਕਿ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਮੇਰਾ ਹੱਕ ਵਿਚ ਇਨਸਾਫ਼ ਨਿਬੇੜਨ ਦਾ ਭਰੋਸਾ ਦਿੱਤਾ ਹੈ |