28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੋਕ ਰੰਧਾਵਾ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਨੇ : ਕਾਂਗਰਸੀ ਆਗੂ

ਅਜੀਤ ਡੈਸਕ 18-07-2025
ਧਿਆਨਪੁਰ, 17 ਜੁਲਾਈ (ਕੁਲਦੀਪ ਸਿੰਘ ਸੋਨੂੰ)-ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਦੇ ਮੇਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਪੰਜਾਬ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਚੱਟਾਨ ਵਾਂਗ ਖੜੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਬਲਵਿੰਦਰ ਸਿੰਘ ਉਦੋਵਾਲੀ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਸੀਨੀਅਰ ਆਗੂ ਅਵਤਾਰ ਸਿੰਘ ਮੋਹਲੋਵਾਲੀ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ ਅਤੇ ਸਰਪੰਚ ਸੁਰਜੀਤ ਸਿੰਘ ਮਾਹਲ ਨੰਗਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵੋਟ ਬੈਂਕ ਪੱਕਾ ਹੋਣ ਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੇ ਕਾਂਗਰਸੀ ਆਗੂ 20 ਸਾਲ ਪਹਿਲਾਂ ਰੰਧਾਵਾ ਪਰਿਵਾਰ ਦੇ ਨਾਲ ਸਨ, ਉਹ ਅੱਜ ਵੀ ਉਨ੍ਹਾਂ ਨਾਲ ਹਨ | ਉਨ੍ਹਾਂ ਕਿਹਾ ਕਿ ਸ: ਸੰਤੋਖ ਸਿੰਘ ਰੰਧਾਵਾ ਦੇ ਵੇਲੇ ਤੋਂ ਲੋਕ ਰੰਧਾਵਾ ਪਰਿਵਾਰ ਦੇ ਨਾਲ ਜੁੜੇ ਹਨ, ਕਿਉਂਕਿ ਇਹ ਪਰਿਵਾਰ ਲੋਕਾਂ ਦੇ ਦਿਲ ਜਿੱਤ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕੰਮ ਪੈਣ 'ਤੇ ਜਿਹੜਾ ਲੀਡਰ ਲੋਕਾਂ ਕੰਮ ਆਉਂਦਾ ਹੈ, ਉਹ ਕਦੇ ਵੀ ਹਾਰ ਨਹੀਂ ਸਕਦਾ | ਉਨ੍ਹਾਂ ਕਿਹਾ ਕਿ ਹਰ ਵਾਰੀ ਕਾਂਗਰਸ ਦਾ ਵੋਟ ਬੈਂਕ ਵਧਦਾ ਜਾਂਦਾ ਹੈ | ਇਸ ਮੌਕੇ ਤੇਜਵੰਤ ਸਿੰਘ ਮਾਲੇਵਾਲ ਬਲਾਕ ਪ੍ਰਧਾਨ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਸਰਪੰਚ ਮਨਮੋਹਨ ਸਿੰਘ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਜ਼ਿਲ੍ਹਾ ਮੀਡੀਆ ਪ੍ਰਧਾਨ ਹਰਬੀਰ ਸਿੰਘ ਰੰਧਾਵਾ ਰਾਏਮਲ, ਸੁਖਵਿੰਦਰ ਸਿੰਘ ਮੱਲੀ, ਸਰਪੰਚ ਬਰਾਜਿੰਦਰਾ ਸਿੰਘ ਐਡਵੋਕੇਟ, ਸਰਪੰਚ ਸਰਬਜੀਤ ਸਿੰਘ ਰੰਧਾਵਾ, ਗੁਰਮੇਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਦੀਦਾਰ ਸਿੰਘ, ਵਰਿੰਦਰ ਸਿੰਘ, ਸਰਪੰਚ ਕਸ਼ਮੀਰ ਸਿੰਘ, ਸਰਪੰਚ ਕਮਲਜੋਤ ਸਿੰਘ ਉਦੋਵਾਲੀ, ਸਰਪੰਚ ਜਸਵੰਤ ਸਿੰਘ ਗਿੱਲਾਂਵਾਲੀ, ਨਰੇਸ਼ ਰਾਣੀ, ਸਾ. ਸਰਪੰਚ ਰਉਵਾਲ, ਨਿਰਮਲ ਸਿੰਘ ਸੰਗਤੂਵਾਲ, ਪਲਵਿੰਦਰ ਸਿੰਘ ਆੜ੍ਹਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਰਗੇ ਨਿਧੜਕ ਆਗੂ ਨੂੰ ਨਹੀਂ ਦਬਾਅ ਸਕਦੀ ਆਪ ਸਰਕਾਰ : ਕਾਂਗਰਸੀ ਆਗੂ ਅਗਲੀ ਖ਼ਬਰ ਲੋਧੀਨੰਗਲ ਦੇ ਕੋਰ ਕਮੇਟੀ ਮੈਂਬਰ ਬਣਨ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।