29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰੰਧਾਵਾ ਪਰਿਵਾਰ ਦੇ ਨਾਲ ਲੋਕ ਦਿਲ ਤੋਂ ਜੁੜੇ-ਮਾਲੇਵਾਲ, ਰਾਜੇਕੇ

ਅਜੀਤ ਡੈਸਕ 18-07-2025
ਧਿਆਨਪੁਰ, 17 ਜੁਲਾਈ (ਕੁਲਦੀਪ ਸਿੰਘ ਸੋਨੂੰ)-ਸੁਖਜਿੰਦਰ ਸਿੰਘ ਰੰਧਾਵਾ ਧਾਰੋਵਾਲੀ ਅਤੇ ਉਨ੍ਹਾਂ ਦਾ ਪਰਿਵਾਰ ਹਰ ਵਰਗ ਦੇ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਹੋਣ ਕਰ ਕੇ ਲੋਕ ਉਨ੍ਹਾਂ ਦੇ ਨਾਲ ਦਿਲ ਤੋਂ ਜੁੜੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਬੇਬਾਕੀ ਨਾਲ ਗੱਲ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਤੇਜਵੰਤ ਸਿੰਘ ਮਾਲੇਵਾਲ ਅਤੇ ਰੰਧਾਵਾ ਪਰਿਵਾਰ ਦੇ ਨੇੜੇ ਦੇ ਸਾਥੀ ਬਲਾਕ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ | ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਸੰਤੋਖ ਸਿੰਘ ਰੰਧਾਵਾ ਦੇ ਵੇਲੇ ਦੇ ਰੰਧਾਵਾ ਪਰਿਵਾਰ ਨਾਲ ਜੁੜੇ ਸੀ, ਉਹ ਅੱਜ ਵੀ ਉਨ੍ਹਾਂ ਦੇ ਨਾਲ ਹਨ | ਸ: ਮਾਲੇਵਾਲ ਅਤੇ ਸ: ਰਾਜੇਕੇ ਨੇ ਕਿਹਾ ਕਿ ਲੰਮਾ ਸਮਾਂ ਜੇਕਰ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਹੈ ਤਾਂ ਲੋਕਾਂ ਦੇ ਦਿਲਾਂ ਦੀ ਧੜਕਣ ਮਹਿਸੂਸ ਕਰਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਸਮੇਂ ਪੂਰੀ ਮਜ਼ਬੂਤੀ ਦੀ ਸਥਿਤੀ ਵਿਚ ਹੈ, ਜਿਸ ਕਰ ਕੇ 2027 ਵਿਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਰੰਧਾਵਾ ਪਰਿਵਾਰ ਪੰਜਾਬ ਦਾ ਵਾਲੀ ਵਾਰਿਸ ਬਣੇਗਾ |
ਪਿਛਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹੈ ਲਾਭ : ਆਪ ਆਗੂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਨੇ ਟੀ.ਬੀ. ਦੇ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।