29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਨੇ ਟੀ.ਬੀ. ਦੇ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਵੰਡੀਆਂ

ਅਜੀਤ ਡੈਸਕ 18-07-2025
ਬਟਾਲਾ, 17 ਜੁਲਾਈ (ਬੁੱਟਰ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖ਼ਾ ਬਟਾਲਾ ਵਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਗੋਦ ਲਏ ਗਏ 5 ਟੀ.ਬੀ. ਦੇ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਵੰਡੀਆਂ ਗਈਆਂ | ਪ੍ਰੀਸ਼ਦ ਦੀ ਮਹਿਲਾ ਵਿੰਗ ਮੁਖੀ ਰਿਤੂ ਮਹਾਜਨ ਨੇ ਕਿਹਾ ਕਿ ਟੀ.ਬੀ. ਵਰਗੀ ਗੰਭੀਰ ਬਿਮਾਰੀ ਦੇ ਇਲਾਜ ਦੌਰਾਨ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਬਹੁਤ ਮਹੱਤਵਪੂਰਨ ਹੁੰਦੀ ਹੈ | ਇਸ ਮੰਤਵ ਨੂੰ ਪੂਰਾ ਕਰਨ ਲਈ ਇਹ ਸੇਵਾ ਕੀਤੀ ਗਈ ਹੈ | ਇਸ ਮੌਕੇ ਸਾਕਸ਼ੀ ਅਗਰਵਾਲ, ਮੀਨਾ ਅਗਰਵਾਲ, ਸ਼ਾਖ਼ਾ ਦੇ ਪ੍ਰਧਾਨ ਭੁਵਨੇਸ਼ ਵਰਮਾ, ਰਮਨ ਸ਼ਰਮਾ, ਡਾ. ਅਰਵਿੰਦ ਕਾਲੀਆ, ਜਗਤਪਾਲ ਮਹਾਜਨ, ਜੁਗਲ ਕਿਸ਼ੋਰ, ਡਾ. ਅਕਾਂਕਸ਼ਾ ਵਰਮਾ ਟੀ.ਬੀ. ਮਾਹਿਰ, ਬਲਜਿੰਦਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੰਧਾਵਾ ਪਰਿਵਾਰ ਦੇ ਨਾਲ ਲੋਕ ਦਿਲ ਤੋਂ ਜੁੜੇ-ਮਾਲੇਵਾਲ, ਰਾਜੇਕੇ ਅਗਲੀ ਖ਼ਬਰ ਵੁੱਡ ਬਲੌਜ਼ਮ ਸਕੂਲ ਬਟਾਲਾ ਵਿਚ ਸਵੈ ਜਾਣ-ਪਹਿਚਾਣ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।