29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਦਰਬਾਰ ਸਾਹਿਬ 'ਤੇ ਧਮਾਕੇ ਕਰਨ ਦੀ ਧਮਕੀ ਦੀ ਬਲਜਿੰਦਰ ਸਿੰਘ ਬੱਜੂਮਾਨ ਨੇ ਕੀਤੀ ਨਿਖੇਧੀ • ਕਿਹਾ, ਇਹ ਕਿਸੇ ਗਹਿਰੀ ਸਾਜਿਸ਼ ਦਾ ਹਿੱਸਾ

ਅਜੀਤ ਡੈਸਕ 18-07-2025
ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕਾ ਕਰਨ ਸਬੰਧੀ ਈਮੇਲ 'ਤੇ ਆਈ ਧਮਕੀ ਦੀ ਸੀਨੀਅਰ ਅਕਾਲੀ ਆਗੂ ਬਲਜਿੰਦਰ ਸਿੰਘ ਬੱਜੂਮਾਨ ਤੇ ਹੋਰਨਾਂ ਨੇ ਸ਼ਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਇਸ ਸਬੰਧੀ ਬਲਜਿੰਦਰ ਸਿੰਘ ਬੱਜੂਮਾਨ ਨੇ ਕਿਹਾ ਕਿ ਸਾਡੇ ਪਵਿੱਤਰ ਅਸਥਾਨ ਜਿਥੇ ਲੱਖਾਂ ਸੰਗਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ, ਇਥੇ ਸਾਜਿਸ਼ਾਂ ਤਹਿਤ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਦਾ ਸਾਈਬਰ ਸੁਰੱਖਿਆ ਸੈੱਲ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਜਲਦੀ ਪਤਾ ਲਗਾਵੇ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਾਜਿਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਧਰਮਾਂ ਦੇ ਸਾਂਝੇ ਪਵਿੱਤਰ ਅਸਥਾਨ ਦੀ ਸੁਰੱਖਿਆ ਵਧਾਈ ਜਾਵੇ ਅਤੇ ਸੰਗਤਾਂ ਦੀ ਸ਼ਰਧਾ ਤੇ ਸਤਿਕਾਰ ਨੂੰ ਬਹਾਲ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਚੌਹਾਂ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਅਸਥਾਨ 'ਤੇ ਆਉਣ ਵਾਲੀਆਂ ਲੱਖਾਂ ਸੰਗਤਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਇਨ੍ਹਾਂ ਸਾਜਿਸ਼ਾਂ ਨੂੰ ਬੇਨਕਾਬ ਕੀਤਾ ਜਾਵੇ | ਇਸ ਮੌਕੇ ਰਣਧੀਰ ਸਿੰਘ ਦਾਖ਼ਲਾ ਸਰਕਲ ਇੰਚਾਰਜ ਦਿਆਲਗੜ੍ਹ, ਸੂਬਾ ਸਿੰਘ ਜੌੜਾ ਸਿੰਘਾ ਸਾ. ਸਰਪੰਚ, ਸੁਖਦੇਵ ਸਿੰਘ ਬਾਲੇਵਾਲ ਜਨਰਲ ਸਕੱਤਰ ਯੂਥ ਪੰਜਾਬ, ਸ਼ਰਨਜੀਤ ਸਿੰਘ ਪੱਡਾ ਮੀਤ ਪ੍ਰਧਾਨ ਯੂਥ ਪੰਜਾਬ, ਅਵਤਾਰ ਸਿੰਘ ਖੋਖਰ ਫ਼ੌਜੀਆਂ, ਹਰਜੀਤ ਸਿੰਘ ਹਰਸੀਆਂ ਯੂਥ ਆਗੂ, ਅਮਰਜੀਤ ਸਿੰਘ ਸਾ. ਸਰਪੰਚ ਕੋਟਲੀ ਫੱਸੀ, ਸੂਬੇਦਾਰ ਤਿਲਕ ਸਿੰਘ, ਸਤਨਾਮ ਸਿੰਘ ਬੁਰਜ ਅਰਾਈਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੁੱਡ ਬਲੌਜ਼ਮ ਸਕੂਲ ਬਟਾਲਾ ਵਿਚ ਸਵੈ ਜਾਣ-ਪਹਿਚਾਣ ਗਤੀਵਿਧੀ ਕਰਵਾਈ ਅਗਲੀ ਖ਼ਬਰ ਪਿੰਡ ਗੋਹਤ ਪੋਖਰ ਦਾ 14 ਸਾਲਾ ਬੱਚਾ 10 ਦਿਨ ਤੋਂ ਲਾਪਤਾ, ਮਾਪੇ ਪ੍ਰੇਸ਼ਾਨ •ਪੁਲਿਸ ਨੰੂ ਸ਼ਿਕਾਇਤ ਕਰਨ ਦੇ ਬਾਵਜੂਦ ਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।