29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿੰਡ ਗੋਹਤ ਪੋਖਰ ਦਾ 14 ਸਾਲਾ ਬੱਚਾ 10 ਦਿਨ ਤੋਂ ਲਾਪਤਾ, ਮਾਪੇ ਪ੍ਰੇਸ਼ਾਨ •ਪੁਲਿਸ ਨੰੂ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਲੱਗਾ ਥਹੁ ਪਤਾ

ਅਜੀਤ ਡੈਸਕ 18-07-2025
ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਗੋਹਤ ਪੋਖਰ ਦਾ 14 ਸਾਲਾ ਬੱਚਾ 10 ਸਾਲ ਤੋਂ ਘਰੋਂ ਲਾਪਤਾ ਹੋਣ ਨਾਲ ਮਾਪੇ ਕਾਫ਼ੀ ਪ੍ਰੇਸ਼ਾਨੀ ਵਿਚ ਹਨ | ਇਸ ਸਬੰਧੀ ਪੁਲਿਸ ਨੰੂ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਬੱਚੇ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਬੱਚੇ ਦੇ ਪਿਤਾ ਵਿਸ਼ਾਲ ਤੇ ਮਾਤਾ ਪੂਜਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਨੀਕੇਤ ਜੋ 7 ਜੁਲਾਈ ਨੰੂ ਅਚਾਨਕ ਘਰੋਂ ਕਿਤੇ ਚਲਾ ਗਿਆ ਅਤੇ ਜਦੋਂ ਉਹ ਦੇਰ ਸ਼ਾਮ ਤੱਕ ਘਰ ਵਾਪਸ ਨਾ ਆਇਆ ਤਾਂ ਉਨ੍ਹਾਂ ਵਲੋਂ ਇੱਧਰ ਉੱਧਰ ਕਾਫ਼ੀ ਭਾਲ ਕੀਤੀ | ਉਨ੍ਹਾਂ ਧਾਰਮਿਕ ਅਸਥਾਨਾਂ ਅਤੇ ਰਿਸ਼ਤੇਦਾਰਾਂ ਦੇ ਵੀ ਪਤਾ ਕੀਤਾ | ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਾ | ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦਾ ਲੜਕਾ ਕਿਸੇ ਅਣਪਛਾਤੇ ਵਿਅਕਤੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਗੁਰਦਾਸਪੁਰ ਵੱਲ ਨੰੂ ਗਿਆ ਹੈ | ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚੇ ਨੰੂ ਲੱਭਣ ਲਈ ਸਾਡੀ ਮਦਦ ਕੀਤੀ ਜਾਵੇ, ਜਿਸ ਨਾਲ ਪਰਿਵਾਰ ਪ੍ਰੇਸ਼ਾਨੀ 'ਚੋਂ ਬਾਹਰ ਆ ਸਕੇ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ 'ਤੇ ਧਮਾਕੇ ਕਰਨ ਦੀ ਧਮਕੀ ਦੀ ਬਲਜਿੰਦਰ ਸਿੰਘ ਬੱਜੂਮਾਨ ਨੇ ਕੀਤੀ ਨਿਖੇਧੀ • ਕਿਹਾ, ਇਹ ਕਿਸੇ ਗਹਿ... ਅਗਲੀ ਖ਼ਬਰ ਪਿਛਲੇ 12 ਸਾਲ ਤੋਂ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਹੇ ਪਿੰਡ ਭਾਗੋਕਾਵਾਂ ਦੇ ਦੋ ਕਿਸਾਨ ਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।