ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-'ਦਾ ਸਭਾ ਮੰਦਿਰ ਸਿੱਧ ਬਾਬਾ ਬਾਲਕ ਨਾਥ ਜੀ ਅਤੇ ਦੁਰਗਾ ਮਾਤਾ ਹੰਸਲੀ ਪੁਲ ਲੱਕੜ ਮੰਡੀ ਬਟਾਲਾ ਦੇ ਸਰਪ੍ਰਸਤ ਅਤੇ ਗੱਦੀ ਨਸ਼ੀਨ ਭਗਤ ਕੁਨਾਲ ਮਹਾਰਾਜ ਦੀ ਰਹਿਨੁਮਾਈ ਹੇਠ ਅੱਜ ਸਾਵਣ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ਾਲ ਲੰਗਰ ਦਾ ਸਿਟੀ ਰੋਡ ਸਥਿਤ ਹੰਸਲੀ ਪੁਲ 'ਤੇ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਗੱਦੀ ਨਸ਼ੀਲ ਭਗਤ ਕੁਨਾਲ ਮਹਾਰਾਜ ਨੇ ਖੁਦ ਲੰਗਰ ਵਰਤਾ ਕੇ ਇਸ ਦਾ ਸ਼ੱੁਭ ਆਰੰਭ ਕੀਤਾ | ਇਸ ਮੌਕੇ ਮੰਦਿਰ ਕਮੇਟੀ ਦੇ ਉਪ ਪ੍ਰਧਾਨ ਸੁਦੇਸ਼ ਬਾਂਸਲ, ਕੀਮਤੀ ਲਾਲ, ਖ਼ਜ਼ਾਨਚੀ ਗਗਨ ਜਬਾਲੀਆ, ਜਤਿੰਦਰਜੀਤ ਸਿੰਘ ਬਾਜਵਾ, ਪਵਨ ਬਜਾਜ, ਅਮਿਤ, ਡਾ. ਸੰਨੀ ਮਹਾਜਨ, ਅਮਨ ਖੀਵਾ, ਬੌਵੀ, ਸੰਨੀ ਗੁਪਤਾ, ਵਿੱਕੀ , ਵੰਸ਼, ਦੀਵਾਂਸ, ਗਗਨ ਆਦਿ ਮੰਦਿਰ ਕਮੇਟੀ ਦੇ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ |