29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁਰਮਤਿ ਪ੍ਰਚਾਰ ਲੜੀ ਦੇ ਤਹਿਤ 2 ਰੋਜ਼ਾ ਸਮਾਗਮ ਪਿੰਡ ਰੂੜਾ ਵਿਖੇ ਹੋਇਆ • ਗੁਰਮਤਿ ਸਮਾਗਮਾਂ ਦਾ ਨੌਜਵਾਨ ਲਾਹਾ ਲੈਣ-ਬਾਬਾ ਤਰਨਜੀਤ ਸਿੰਘ ਖ਼ਾਲਸਾ

ਅਜੀਤ ਡੈਸਕ 18-07-2025
ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਤੋਂ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਅਤੇ ਬਾਬਾ ਤਰਨਜੀਤ ਸਿੰਘ ਖਾਲਸਾ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਿੱਖੀ ਤੋਂ ਦੂਰ ਹੋਏ ਸਿੱਖ ਨੌਜਵਾਨਾਂ ਅਤੇ ਸੰਗਤਾਂ ਨੂੰ ਸ੍ਰੀ ਨਿਸ਼ਾਨ ਸਾਹਿਬ ਦੇ ਝੰਡੇ ਹੇਠ ਇਕੱਤਰ ਕਰਨ ਲਈ ਵਿਸ਼ੇਸ਼ ਉਪਰਾਲਾ ਕਰ ਕੇ ਪਿੰਡ-ਪਿੰਡ ਗੁਰਮਤਿ ਸਮਾਗਮ ਰੱਖੇ ਗਏ ਹਨ | ਇਸ ਤਹਿਤ ਕਲਾਨੌਰ ਇਲਾਕੇ ਅੰਦਰ ਦੋ ਰੋਜ਼ਾ ਗੁਰਮਤਿ ਦੀਵਾਨ ਪਿੰਡ ਰੂੜਾ ਵਿਖੇ ਸਜਾਏ ਗਏ | ਇਨ੍ਹਾਂ ਦੀਵਾਨਾਂ ਵਿਚ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜਿਆ ਖਾਲਸਾ ਬਣਨਾ ਚਾਹੀਦਾ ਹੈ ਅਤੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ | ਸਿੱਖ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਜਿਹੜੇ ਲੋਕ ਕਿਸੇ ਲਾਲਚ ਜਾਂ ਕਿਸੇ ਹੋਰ ਕਾਰਨ ਸਿੱਖ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮਾਂ ਦਾ ਆਸਰਾ ਲੈ ਰਹੇ ਹਨ, ਉਹ ਆਪਣੇ ਘਰਾਂ ਵਿਚ ਵਾਪਸੀ ਕਰਨ, ਕਿਉਂਕਿ ਇਹ ਸਿੱਖ ਧਰਮ ਉਨ੍ਹਾਂ ਦਾ ਆਪਣਾ ਧਰਮ ਹੈ | ਬਾਬਾ ਤਰਨਜੀਤ ਸਿੰਘ ਨੇ ਪੰਜਾਬ ਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ | ਉਨ੍ਹਾਂ ਦੱਸਿਆ ਕਿ ਇਹ ਗੁਰਮਤਿ ਸਮਾਗਮ ਨਿਰੋਲ ਨਿਸ਼ਕਾਮ ਹੋ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਭੇਟਾ ਨਹੀਂ ਲਈ ਜਾ ਰਹੀ | ਇਥੋ ਤੱਕ ਕਿ ਸਮਾਗਮਾਂ ਲਈ ਟੈਂਟ, ਸਟੇਜ ਦੀ ਤਿਆਰੀ ਅਤੇ ਸਾਊਾਡ ਆਦਿ ਵੀ ਗੁਰਦੁਆਰਾ ਤਪ ਅਸਥਾਨ ਸਾਹਿਬ ਵਲੋਂ ਹੀ ਲਗਾਇਆ ਜਾਂਦਾ ਹੈ | ਬਾਬਾ ਤਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵੱਧ ਤੋਂ ਵੱਧ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ | ਇਸ ਮੌਕੇ ਪਰਮਿੰਦਰ ਸਿੰਘ ਪੰਮਾ, ਸਤਨਾਮ ਸਿੰਘ ਘੁੰਮਣ, ਜਥੇਦਾਰ ਹਰਪਾਲ ਸਿੰਘ ਕੈਲੇ ਕਲਾਂ, ਨਰਿੰਦਰ ਸਿੰਘ ਘੁੰਮਣ, ਸਰਦੂਲ ਸਿੰਘ ਘੁੰਮਣ, ਕਰਮਜੀਤ ਸਿੰਘ ਘੁੰਮਣ, ਸੁਰਜੀਤ ਸਿੰਘ, ਜਤਿੰਦਰ ਸਿੰਘ ਵੜੈਚ, ਮਨਜੀਤ ਸਿੰਘ ਘੁੰਮਣ, ਮਨਜੀਤ ਸਿੰਘ ਸੋਨੀ ਜੋੜਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਧਾਰੀਵਾਲ ਨੂੰ ਦਿੱਤਾ ਮੰਗ-ਪੱ... ਅਗਲੀ ਖ਼ਬਰ ਪਰਮਹੰਸ ਬਾਬਾ ਠਾਕੁਰ ਦੇ ਅਸਥਾਨ ਰੋਸਾ 'ਚ ਵਿਸ਼ਾਲ ਦੀਵਾਨ ਹਾਲ ਦਾ ਨਿਰਮਾਣ ਸ਼ੁਰੂ •ਸੰਗਤਾਂ ਕਾਰ ਸੇਵਾ 'ਚ ਹਿੱਸਾ ਪਾਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।