ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਬੀਤੇ ਦਿਨੀਂ ਇੰਟਰਟੈਕ ਵਲੋਂ ਯੋਗਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਆਨਲਾਈਨ ਹੋ ਕੇ ਭਾਗ ਲਿਆ | ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸ਼੍ਰੇਯਾ ਜਮਾਤ 6ਵੀਂ ਏ ਅਤੇ ਪਲਕੀਰਤ ਕੌਰ ਕੌਰ ਜਮਾਤ 5ਵੀਂ ਏ ਨੇ ਦੂਜਾ ਸਥਾਨ ਹਾਸਲ ਕੀਤਾ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਚੇਅਰਪਰਸਨ ਡਾ. ਸਤਿੰਦਰਜੀਤ ਨਿੱਜਰ ਅਤੇ ਪਿ੍ੰਸੀਪਲ ਡਾ. ਐਨਸੀ ਹਾਜ਼ਰ ਸਨ | ਡਾ. ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਸਫ਼ਲਤਾਵਾਂ ਨਾ ਸਿਰਫ਼ ਵਿਅਕਤੀਗਤ ਸਮਪਰਣ ਨੂੰ ਦਰਸਾਉਂਦੀਆਂ ਹਨ, ਬਲਕਿ ਸਕੂਲ ਦੇ ਸੰਪੂਰਨ ਵਿਕਾਸ ਅਤੇ ਸੁਚੇਤ ਜੀਵਨ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਵੀ ਰੌਸ਼ਨ ਕਰਦੀਆਂ ਹਨ | ਇਸ ਲਈ ਸਾਨੂੰ ਵੀ ਸਾਰਿਆਂ ਨੂੰ ਯੋਗਾ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਨਿਰੋਗ ਰਹਿ ਸਕੇ |