ਭੈਣੀ ਮੀਆਂ ਖਾਂ, 17 ਜੁਲਾਈ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਭੈਣੀ ਖਾਦਰ ਦੇ ਇਕ ਮਜ਼ਦੂਰ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 10 ਹਜ਼ਾਰ ਰੁਪਏ ਖੋਹ ਲਏ | ਇਸ ਸਬੰਧੀ ਪੀੜਤ ਪਰਿਵਾਰ ਵਲੋਂ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਨੇੜਲੇ ਯੂਕੋ ਬੈਂਕ ਭੈਣੀ ਮੀਆਂ ਖਾਂ ਤੋਂ 10 ਹਜ਼ਾਰ ਰੁਪਏ ਕਢਵਾ ਕੇ ਵਾਪਸ ਘਰ ਪਰਤ ਰਿਹਾ ਸੀ | ਇਸ ਦੌਰਾਨ ਜਦੋਂ ਉਹ ਰਸਤੇ ਵਿਚ ਪਿੰਡ ਗੋਰਸੀਆਂ ਨੇੜੇ ਪਹੁੰਚਿਆ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਸ ਤੋਂ 10 ਹਜ਼ਾਰ ਰੁਪਏ ਖੋਹ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ |