08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਵਲੋਂ ਬੀ.ਐੱਡ. ਸੈਸ਼ਨ 2025-27 ਲਈ ਦਾਖ਼ਲੇ ਖੁੱਲ੍ਹੇ-ਚੇਅਰਮੈਨ

ਅਜੀਤ ਡੈਸਕ 17-07-2025
ਗੁਰਦਾਸਪੁਰ, 16 ਜੁਲਾਈ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਦੇ ਚੇਅਰਮੈਨ ਸਤਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2025-27 ਲਈ ਬੀ.ਐਡ. ਕੋਰਸ ਵਿਚ ਦਾਖ਼ਲੇ ਖੁੱਲ੍ਹ ਗਏ ਹਨ | ਇਹ ਦਾਖਲੇ ਸਿਰਫ ਬੀ.ਐਡ. ਐਂਟਰੈਂਸ ਟੈਸਟ 2025-26 ਰਾਹੀਂ ਹੋਣਗੇ | ਜਿਸ ਦਾ ਆਯੋਜਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੀਤਾ ਜਾ ਰਿਹਾ ਹੈ | ਇਹ ਟੈਸਟ ਪੰਜਾਬ ਰਾਜ ਵਿਚ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨਾਲ ਸਬੰਧਿਤ ਸਾਰੇ ਬੀ.ਐਡ. ਕਾਲਜਾਂ ਲਈ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਅਤੇ ਕੌਂਸਿਲੰਗ ਸ਼ਡਿਊਲ 18 ਜੂਨ ਤੋਂ ਉਪਲੱਬਧ ਹੋ ਗਈਆਂ ਹਨ | ਵਿਦਿਆਰਥੀ ਈਮੇਲ ਰਾਹੀਂ ਆਪਣਾ ਰਜਿਸਟਰੇਸ਼ਨ ਕਰਵਾ ਸਕਣਗੇ | ਬੀ.ਐਡ. ਦਾਖ਼ਲੇ ਲਈ ਯੋਗਤਾ ਅਨੁਸਾਰ ਆਮ ਵਰਗ ਦੇ ਵਿਦਿਆਰਥੀਆਂ ਲਈ ਘੱਟੋ-ਘੱਟ 50 ਫੀਸਦੀ ਅੰਕ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗ ਲਈ 45 ਫੀਸਦੀ ਅੰਕ ਲਾਜ਼ਮੀ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਤਿਆਰੀ ਲਈ ਸ਼ਿਵਾਲਿਕ ਕੈਂਪਸ ਵਿਚ ਮੁਫ਼ਤ ਕੋਚਿੰਗ ਕਲਾਸਾਂ ਚੱਲ ਰਹੀਆਂ ਹਨ, ਜੋ ਕਿ ਯੂ.ਜੀ.ਸੀ. ਨੈਟ ਯੋਗਤਾ ਪ੍ਰਾਪਤ ਅਤੇ ਅਨੁਭਵੀ ਅਧਿਆਪਕਾਂ ਵਲੋਂ ਦਿੱਤੀਆਂ ਜਾਂਦੀਆਂ ਹਨ | ਸੰਸਥਾ ਭਵਿੱਖ ਵਿਚ ਅਧਿਆਪਕਾਂ ਦੀ ਹਰ ਤਰ੍ਹਾਂ ਨਾਲ ਹੋਲਿਸਟਿਕ ਵਿਕਾਸ ਵਲੋਂ ਧਿਆਨ ਦੇ ਰਹੀ ਹੈ | ਉਨ੍ਹਾਂ ਦੱਸਿਆ ਕਿ ਇੰਸਟੀਚਿਊਟਸ ਵਿਚ ਸਿੱਖਿਆ ਅਤੇ ਡਿਗਰੀ ਕੋਰਸ ਬੀ.ਐਡ., ਡੀ.ਈ.ਐਲ.ਈ.ਡੀ., ਬੀ.ਏ., ਬੀ.ਸੀ.ਏ., ਐਮ.ਸੀ.ਏ., ਡੀ.ਸੀ.ਏ., ਬੀ. ਲਿਬ, ਡੀ. ਲਿਬ, ਐਮ.ਏ. (ਇੰਗਲਿਸ਼, ਪੰਜਾਬੀ, ਬੀ. ਕਾਮ ਆਨਰਜ਼), ਬੀ.ਐਸ.ਸੀ. ਫੈਸ਼ਨ ਡਿਜਾਈਨਿੰਗ, ਬੀ.ਐਸ.ਸੀ. ਆਈ.ਟੀ., ਬੀ. ਟੈਕ ਅਤੇ ਹੁਨਰ ਤੇ ਆਈ.ਟੀ. ਕੋਰਸ ਇੰਲੈਕਟ੍ਰੀਸ਼ਨ, ਪਲੰਬਰ, ਵੈਲਡਰ, ਡੀਜ਼ਲ ਮਕੈਨਿਕ, ਫੈਸ਼ਨ ਡਿਜ਼ਾਈਨਿੰਗ, ਕੋਪਾ, ਡਿਪਲੋਮਾ/ਪੀ.ਜੀ. ਡਿਪਲੋਮਾ ਇੰਨ ਕਾਸਮੈਟਿਕ ਅਤੇ ਕਈ ਮੁਫ਼ਤ ਸਕਿੱਲ ਡਿਵੈਲਪਮੈਂਟ ਕੋਰਸ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਕੀਮਾਂ ਤਹਿਤ ਐਸ.ਸੀ. ਵਰਗ ਲਈ ਪੂਰੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ | ਆਮ ਓ.ਬੀ.ਸੀ. ਲੇਬਰ ਕਾਰਡ ਧਾਰਕ, ਅਨਾਥ ਵਿਦਿਆਰਥੀਆਂ ਅਤੇ ਮੈਰਿਟ ਹੋਲਡਰਾਂ ਲਈ ਖਾਸ ਛੂਟ ਉਪਲੱਬਧ ਹੈ | ਸ਼ਿਵਾਲਿਕ ਗਰੁੱਪ ਵਲੋਂ ਵਿਦਿਆਰਥੀਆਂ ਨੰੂ ਬਿਹਤਰੀਨ ਵਾਤਾਵਰਨ, ਆਧੁਨਿਕ ਸਹੂਲਤਾਂ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ | ਉਨ੍ਹਾਂ ਇਛੁੱਕ ਵਿਦਿਆਰਥੀਆਂ ਨੰੂ ਅਪੀਲ ਕੀਤੀ ਕਿ ਉਹ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਕੈਂਪਸ ਨਾਲ ਸੰਪਰਕ ਕਰਨ |
ਪਿਛਲੀ ਖ਼ਬਰ ਮਨਸੂਰਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਉਪਕਾਰ ਕਿ੍ਸ਼ਨ ਸ਼ਰਮਾ ਨੂੰ ਐਸ.ਡੀ. ਫੈਮਲੀ ਨੇ ਦਿੱਤੀ ਨਿੱਘੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।