ਬਟਾਲਾ, 16 ਜੁਲਾਈ (ਸਤਿੰਦਰ ਸਿੰਘ)-ਅਜੋਕੇ ਸਮੇਂ ਦੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਉਚੇਰੀ ਅਤੇ ਗੁਣਵਤੀ ਸਿੱਖਿਆ ਦੇ ਕੇ ਬੱਚਿਆ ਦਾ ਭਵਿੱਖ ਉਜਵਲ ਬਣਾਉਣ ਵਾਲੀ ਸੰਸਥਾ ਬੀ.ਐੱਮ.ਐੱਸ.ਐੱਮ. ਗਰੱਪ ਆਫ ਇੰਸਟੀਚਿਊਟ ਦੇ ਕਲਾਨੌਰ ਅਤੇ ਪੁਰਾਣਾ ਸ਼ਾਲਾ ਕੈਂਪਸ ਵਿਚ ਸਥਿਤ ਬੀ.ਐੱਡ. ਕਾਲਜ ਆਪਣੀ ਵਿੱਲਖਣ ਭੂਮਿਕਾ ਨਿਭਾ ਰਿਹਾ ਹੈ | ਸੰਸਥਾ ਦੇ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐੱਡ. ਸੈਸ਼ਨ 2025-27 ਦੋ ਸਾਲ ਕੋਰਸ ਵਿਚ ਦਾਖਲਾ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਫਾਰਮ ਭਰੇ ਜਾ ਰਹੇ ਹਨ, ਜੋ ਕਿ ਇਸ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਿਆ ਜਾ ਰਿਹਾ ਹੈ | ਦਾਖਲੇ ਨਾਲ ਸਬੰਧਿਤ ਮਿਤੀਆਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਜਾਰੀ ਕੀਤੀਆਂ ਗਈਆਂ ਹਨ | ਆਨਲਾਈਨ ਫਾਰਮ ਭਰਨ ਲਈ 18 ਜੁਲਾਈ ਆਖਰੀ ਮਿਤੀ ਹੈ ਅਤੇ ਇਸ ਦਾ ਆਨਲਾਈਨ ਟੈਸਟ 3 ਅਗਸਤ ਨੂੰ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆ ਦੀ ਸਹੂਲਤ ਲਈ ਕਾਲਜ ਵਿਚ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ, ਜਿੱਥੇ ਆ ਕੇ ਵਿਦਿਆਰਥੀ ਦਾਖਲੇ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਦਾਖਲਾ ਟੈਸਟ ਲਈ ਕਾਲਜ ਵਿਚ ਮੁਫਤ ਕੋਚਿੰਗ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬੀ.ਐੱਮ.ਐੱਸ.ਐੱਮ. ਗਰੱਪ ਆਫ ਇੰਸਟੀਚਿਊਟ ਦੇ ਪੁਰਾਣਾ ਸ਼ਾਲਾ ਅਤੇ ਕਲਾਨੌਰ ਕੈਂਪਸ ਵਿਚ ਬੀ.ਐੱਡ. ਦੇ ਨਾਲ -ਨਾਲ ਈ.ਟੀ.ਟੀ., ਬੀ.ਏ., ਬੀ.ਸੀ.ਏ., ਜੀ.ਐਨ.ਐਮ., ਬੀ.ਐਸ.ਸੀ ਨਰਸਿੰਗ ਦੇ ਕੋਰਸ ਵੀ ਉਪਲੱਬਧ ਹਨ, ਜਿਨ੍ਹਾਂ ਦੀ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ, ਜਿਸ ਸੰਬੰਧੀ ਵਧੇਰੀ ਜਾਣਕਾਰੀ ਵਿਦਿਆਰਥੀ ਕਾਲਜ ਵਿਚ ਸਥਾਪਿਤ ਸਹਾਇਤਾ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ | ਸੰਸਥਾ ਵਿਚ ਚੰਗੀਆਂ ਹੋਸਟਲ ਸੁਵਿਧਾਵਾਂ ਹੋਣ ਕਰ ਕੇ ਬਾਹਰੀ ਰਾਜਾਂ ਤੋਂ ਵਿਦਿਆਰਥੀ ਦਾਖਲਾ ਲੈ ਕੇ ਚੰਗੀ ਤਾਲੀਮ ਹਾਸਿਲ ਕਰ ਰਹੇ ਹਨ |