10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪਹਿਲੀ ਜਨਰਲ ਬਾਡੀ ਮੀਟਿੰਗ

ਅਜੀਤ ਡੈਸਕ 17-07-2025
ਪਠਾਨਕੋਟ, 16 ਜੁਲਾਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਨੇ ਬੀਤੀ ਰਾਤ ਸਥਾਨਿਕ ਹੋਟਲ ਵਿਚ ਨਵ-ਨਿਯੁਕਤ ਪ੍ਰਧਾਨ ਵਿਨੋਦ ਮਹਾਜਨ ਦੀ ਪ੍ਰਧਾਨਗੀ ਹੇਠ ਪਹਿਲੀ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਕੀਤਾ | ਜਿਸ ਵਿਚ ਨਵ-ਨਿਯੁਕਤ ਪ੍ਰਧਾਨ ਵਿਨੋਦ ਮਹਾਜਨ ਅਤੇ ਉਨ੍ਹਾਂ ਦੀ ਟੀਮ ਦਾ ਕਲੱਬ ਮੈਂਬਰਾਂ ਨੇ ਹਾਰ ਪਾ ਕੇ ਸਵਾਗਤ ਕੀਤਾ | ਲਾਇਨ ਰਾਜੀਵ ਮਹਾਜਨ ਨੇ ਕਲੱਬ ਟੀਮ ਵਲੋਂ ਪੂਰੀ ਤਰ੍ਹਾਂ ਤਿਆਰ ਕੀਤੀ ਗਈ ਨਵੀਂ ਕਲੱਬ ਡਾਇਰੈਕਟਰੀ ਜਾਰੀ ਕੀਤੀ | ਇਸ ਮੌਕੇ ਸਕੱਤਰ ਦੀਪਕ ਸਲਵਾਨ ਨੇ ਸਟੇਜ ਸੰਚਾਲਨ ਕੀਤਾ ਅਤੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਿਕ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਜਦੋਂ ਕਿ ਕੈਸ਼ੀਅਰ ਸੰਜੀਵ ਮਹਾਜਨ ਨੇ ਕਲੱਬ ਦੇ ਲੇਖੇ-ਜੋਖੇ ਪੇਸ਼ ਕੀਤੇ | ਪ੍ਰਧਾਨ ਵਿਨੋਦ ਮਹਾਜਨ ਨੇ ਕਿਹਾ ਕਿ ਉਹ ਲਾਇਨਜ਼ ਕਲੱਬ ਵਿਚ ਸ਼ਾਮਿਲ ਹੋ ਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਦੇ ਉਦੇਸ਼ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਜਦੋਂ ਤੋਂ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ, ਉਹ ਆਪਣੀ ਟੀਮ ਨਾਲ ਮਿਲ ਕੇ ਪ੍ਰੋਜੈਕਟਾਂ ਦਾ ਆਯੋਜਨ ਕਰਕੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਲੱਬ ਇਸ ਸਾਲ ਪ੍ਰੋਜੈਕਟਾਂ ਵਿਚ ਇਕ ਰਿਕਾਰਡ ਬਣਾਏਗਾ ਅਤੇ ਜ਼ਿਲ੍ਹਾ 321-ਡੀ ਵਿਚ ਆਪਣੀ ਇਕ ਵਿਸ਼ੇਸ਼ ਪਹਿਚਾਣ ਬਣਾਏਗਾ | ਇਸ ਦੌਰਾਨ ਪੀ.ਡੀ.ਜੀ. ਵਿਨੋਦ ਮਹਾਜਨ ਅਤੇ ਸੀਨੀਅਰ ਮੈਂਬਰ ਵਿਨੈ ਵਿੱਗ ਨੇ ਕਲੱਬ ਦੇ ਪ੍ਰਧਾਨ ਵਿਨੋਦ ਮਹਾਜਨ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਲਾਇਨ ਵਿਨੋਦ ਮਹਾਜਨ (ਪੀ.ਡੀ.ਜੀ.) ਨੇ ਕਲੱਬ ਦੇ ਨਵੇਂ ਮੈਂਬਰ ਲਾਇਨ ਡਾ: ਸ਼ੁਭਮ ਮਹਾਜਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਲੱਬ ਦੇ ਵੱਖ-ਵੱਖ ਕੰਮਾਂ ਅਤੇ ਕਲੱਬ ਦੇ ਕੰਮਕਾਜ ਅਤੇ ਮਨੁੱਖਤਾ ਦੀ ਸੇਵਾ ਬਾਰੇ ਜਾਣਕਾਰੀ ਦਿੱਤੀ | ਲਾਇਨ ਵਿਨੋਦ ਮਹਾਜਨ (ਪੀ.ਡੀ.ਜੀ.) ਨੂੰ ਲਾਇਨਜ਼ ਕਲੱਬ ਦਾ ਪਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਾਬਕਾ ਪ੍ਰਧਾਨਾਂ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਾਇਨ ਵਿਨੋਦ ਮਹਾਜਨ (ਪੀ.ਡੀ.ਜੀ.), ਵਿਨੈ ਵਿੱਗ, ਸੈਕਟਰੀ ਦੀਪਕ ਸਲਵਾਨ, ਕੈਸ਼ੀਅਰ ਸੰਜੀਵ ਮਹਾਜਨ, ਅਸ਼ੋਕ ਗੁਪਤਾ, ਰਾਜੀਵ ਮਹਾਜਨ, ਪੰਕਜ ਅਰੋੜਾ, ਸ਼ਸ਼ੀ ਸ਼ਰਮਾ, ਅਭਿਸ਼ੇਕ ਡੋਗਰਾ, ਰਾਜੀਵ ਸਿੰਘ, ਰਾਜੀਵ ਪੁਰੀ, ਅੰਕੁਸ਼ ਮਹਾਜਨ, ਚਰਨ ਕਮਲ ਸ਼ਰਮਾ, ਮਨੋਜ ਲੋਹੀਆ, ਬਲਬੀਰ ਸ਼ਰਮਾ, ਗਪਨ ਮਹਾਜਨ, ਵਿਪਨ ਸ਼ਰਮਾ, ਡਾ. ਸੰਜੀਵ ਮਹਾਜਨ (ਸੀ.ਏ.), ਰਾਜੀਵ ਮਹਾਜਨ (ਐਸ.ਐਮ.ਟੀ.), ਕੁਨਾਲ ਗੁਪਤਾ, ਧੀਰਜ ਉੱਪਲ, ਲੇਖਬੀਰ ਸਿੰਘ, ਵਿਸ਼ਾਲ ਮਹਾਜਨ, ਸ਼ੇਰ ਅਨੁਜ ਛਾਬੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲੀ ਬੱਚੇ ਲੈ ਕੇ ਜਾ ਰਹੇ ਆਟੋ ਨੂੰ ਟਰੈਫ਼ਿਕ ਇੰਚਾਰਜ ਨੇ ਕੀਤਾ ਬਾਊਾਡ ਅਗਲੀ ਖ਼ਬਰ ਨੈਸ਼ਨਲ ਕੰਟਰੋਲ ਆਫ਼ ਬਲਾਇੰਡਨੈਸ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।