10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਕੂਲੀ ਬੱਚੇ ਲੈ ਕੇ ਜਾ ਰਹੇ ਆਟੋ ਨੂੰ ਟਰੈਫ਼ਿਕ ਇੰਚਾਰਜ ਨੇ ਕੀਤਾ ਬਾਊਾਡ

ਅਜੀਤ ਡੈਸਕ 17-07-2025
ਪਠਾਨਕੋਟ, 16 ਜੁਲਾਈ (ਵਿਨੋਦ)-ਪਠਾਨਕੋਟ ਵਿਚ ਸਕੂਲੀ ਬੱਚਿਆਂ ਨੂੰ ਆਟੋ ਵਿੱਚ ਬੈਠਾਉਣ ਵਾਲੇ ਆਟੋ ਚਾਲਕਾਂ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਵਿੱਚ ਬਾਜ਼ਾਰ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਬ੍ਰਹਮ ਦੱਤ ਵੱਲੋਂ 14 ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਬਾਉਂਡ ਕਰ ਦਿੱਤਾ ਗਿਆ | ਟਰੈਫ਼ਿਕ ਇੰਚਾਰਜ ਬ੍ਰਹਮ ਦੱਤ ਨੇ ਦੱਸਿਆ ਕਿ ਇੱਕ ਆਟੋ ਜਿਸ ਵਿੱਚ 14 ਸਕੂਲੀ ਬੱਚੇ ਖਚਾ ਖੱਚ ਭਰੇ ਹੋਏ ਸਨ, ਅਤੇ ਉਸ ਦੀ ਆਰ ਸੀ ਵੀ ਐਕਸਪਾਇਰ ਹੋ ਚੁੱਕੀ ਸੀ, ਨਾ ਇੰਸ਼ੋਰੈਂਸ ਸੀ, ਜਿਸ ਨਾਲ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਸੀ | ਉਨ੍ਹਾਂ ਦੱਸਿਆ ਕਿ ਅਗਰ ਆਟੋ ਨਾਲ ਦੁਰਘਟਨਾ ਹੋ ਜਾਂਦੀ ਹੈ ਤਾਂ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਣਾ ਸੀ, ਤੇ ਆਟੋ ਵਾਲਾ ਸਾਰੀ ਉਮਰ ਉਸ ਕਲੇਮ ਨੂੰ ਵੀ ਨਹੀਂ ਉਤਾਰ ਸਕਦਾ ਸੀ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਆਟੋ ਨੂੰ ਬਾਉਂਡ ਕੀਤਾ ਗਿਆ | ਉਨ੍ਹਾਂ ਨੇ ਸਾਰੇ ਆਟੋ ਚਾਲਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਕੋਈ ਆਟੋ ਚਾਲਕ ਨਿਯਮਾਂ ਦੇ ਉਲਟ ਸਕੂਲੀ ਬੱਚੇ ਢੋਂਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਪੁਲਿਸ ਵਲੋਂ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪਹਿਲੀ ਜਨਰਲ ਬਾਡੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।