22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰਾਸ਼ਟਰੀ ਰਾਜ ਮਾਰਗ 154 ਏ 'ਤੇ ਦੁਨੇਰਾ ਬਾਜ਼ਾਰ ਵਿਖੇ ਰੋਜ਼ਾਨਾ ਲੱਗ ਰਿਹਾ ਭਾਰੀ ਜਾਮ

ਅਜੀਤ ਡੈਸਕ 16-07-2025
ਧਾਰ ਕਲਾਂ, 15 ਜੁਲਾਈ (ਨਰੇਸ਼ ਪਠਾਨੀਆ)-ਧਾਰ ਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਬਾਜ਼ਾਰ ਵਿਚ ਰੋਜ਼ਾਨਾ ਭਾਰੀ ਜਾਮ ਲੱਗ ਰਿਹਾ ਹੈ | ਪਠਾਨਕੋਟ ਚੰਬਾ ਰਾਸ਼ਟਰੀ ਰਾਜ ਮਾਰਗ 154 ਏ. ਸਥਿਤ ਦੁਨੇਰਾ ਬਾਜ਼ਾਰ ਵਿਖੇ ਵਾਹਨ ਚਾਲਕ ਚਾਹ ਨਾਸ਼ਤੇ ਅਤੇ ਅੰਬ ਪਾਪੜ ਦੀ ਖ਼ਰੀਦਦਾਰੀ ਕਰਨ ਲਈ ਅਕਸਰ ਰੁਕਦੇ ਹਨ | ਪਰ ਵਾਹਨ ਚਾਲਕ ਬਾਜ਼ਾਰ ਵਿਚ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਪਾਰਕ ਕਰ ਦਿੰਦੇ ਹਨ | ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੰੂ ਭਾਰੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਅਤੇ ਕਈ ਕਈ ਦੇਰ ਤੱਕ ਟਰੈਫ਼ਿਕ ਜਾਮ ਵਿਚ ਲੋਕ ਫਸੇ ਰਹਿੰਦੇ ਹਨ | ਅੱਜ ਕੱਲ੍ਹ ਭਗਵਾਨ ਸ਼ਿਵ ਜੀ ਮਣੀ ਮਹੇਸ਼ ਦੀ ਪਵਿੱਤਰ ਯਾਤਰਾ ਲਈ ਵੀ ਸ਼ਰਧਾਲੂ ਜਾ ਰਹੇ ਹਨ, ਜਿਸ ਕਾਰਨ ਵਾਹਨਾਂ ਦਾ ਭਾਰੀ ਜਾਮ ਇਸ ਮਾਰਗ 'ਤੇ ਲੱਗ ਰਿਹਾ ਹੈ | ਅੱਜ ਇਸ ਜਾਮ ਵਿਚ ਫਸੀ ਇਕ ਐਂਬੂਲੈਂਸ ਦੇ ਸਾਇਰਨ ਨੰੂ ਵੀ ਵਾਹਨ ਚਾਲਕ ਅਣਸੁਣਿਆ ਕਰਦੇ ਦੇਖੇ ਗਏ | ਜਿਸ ਵਿਚ ਮਰੀਜ਼ ਕਾਫ਼ੀ ਪ੍ਰੇਸ਼ਾਨ ਦਿਖੇ | ਬੇਤਰਤੀਬੇ ਢੰਗ ਨਾਲ ਖੜੇ ਵਾਹਨਾਂ ਕਰਕੇ ਲੋਕ ਆਪਣੇ ਖਾਣ ਪੀਣ ਵਿਚ ਮਸਤ ਦਿਖਾਈ ਦਿੱਤੇ | ਲੋਕਾਂ ਦੀ ਮੰਗ ਹੈ ਕਿ ਦੁਨੇਰਾ ਬਾਜ਼ਾਰ ਵਿਚ ਟਰੈਫ਼ਿਕ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਟਰੈਫ਼ਿਕ ਜਾਮ ਦੀ ਸਥਿਤੀ ਪੈਦਾ ਨਾ ਹੋ ਸਕੇ |
ਪਿਛਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਵਿਚ ਚਿੱਟਾ ਤੇ ਮੈਡੀਕਲ ਨਸ਼ਾ ਬੰਦ ਕਰਵਾਉਣ ਲਈ ਐੱਸ.ਐੱਸ.ਪੀ. ਨੂੰ ਮਿਲਿਆ ਰਾਵਾਧਸ ਦਾ ਵਫ਼ਦ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 105ਵੇਂ ਦਿਨ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।