22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਜ਼ਿਲ੍ਹਾ ਪਠਾਨਕੋਟ ਵਿਚ ਚਿੱਟਾ ਤੇ ਮੈਡੀਕਲ ਨਸ਼ਾ ਬੰਦ ਕਰਵਾਉਣ ਲਈ ਐੱਸ.ਐੱਸ.ਪੀ. ਨੂੰ ਮਿਲਿਆ ਰਾਵਾਧਸ ਦਾ ਵਫ਼ਦ

ਅਜੀਤ ਡੈਸਕ 16-07-2025
ਪਠਾਨਕੋਟ, 15 ਜੁਲਾਈ (ਵਿਨੋਦ)-ਜ਼ਿਲ੍ਹਾ ਪਠਾਨਕੋਟ ਵਿਚ ਚਿੱਟੇ ਤੇ ਮੈਡੀਕਲ ਨਸ਼ੇ ਨੂੰ ਬੰਦ ਕਰਵਾਉਣ ਲਈ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਰਾਵਾਧਸ ਦਾ ਵਫ਼ਦ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਦੀ ਅਗਵਾਈ ਹੇਠ ਐੱਸ.ਐੱਸ.ਪੀ ਦਲਜਿੰਦਰ ਸਿੰਘ ਢਿੱਲੋਂ ਨੂੰ ਮਿਲਿਆ | ਇਸ ਮੌਕੇ ਅਮਿਤ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਯੁੱਧ ਨਸ਼ੇ ਵਿਰੁੱਧ ਮੂਹਿਮ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ | ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿਚ ਚਿੱਟਾ ਅਤੇ ਮੈਡੀਕਲ ਨਸ਼ਾ ਯੁਵਾ ਪੀੜੀ ਨੂੰ ਖ਼ਰਾਬ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਸੂਰਮੇ ਪੈਦਾ ਹੁੰਦੇ ਸੀ ਅਤੇ ਅੱਜ ਵੀ ਇਤਿਹਾਸ ਵਿਚ ਪੰਜਾਬ ਦੇ ਸੂਰਮਿਆਂ ਦਾ ਨਾਂਅ ਵਿਸ਼ਵ ਦੇ ਚੋਟੀ ਦੇ ਸੂਰਮਿਆਂ 'ਚੋਂ ਗਿਣਿਆ ਜਾਂਦਾ ਹੈ | ਪਰ ਅੱਜ ਦੀ ਯੁਵਾ ਪੀੜੀ ਨਸ਼ੇ ਦੀ ਦਲਦਲ ਵਿਚ ਫਸ ਕੇ ਆਪਣਾ ਜੀਵਨ ਖ਼ਰਾਬ ਕਰ ਰਹੀ ਹੈ | ਉਨ੍ਹਾਂ ਐੱਸ.ਐੱਸ.ਪੀ ਤੋਂ ਮੰਗ ਕੀਤੀ ਕਿ ਇਸ ਨਸ਼ੇ ਰੂਪੀ ਕੋਹੜ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇ ਜਿਸ ਵਿਚ ਉਹ ਉਨ੍ਹਾਂ ਦਾ ਸੰਗਠਨ ਪੰਜਾਬ ਪੁਲਿਸ ਦੀ ਪੂਰੀ ਮਦਦ ਕਰੇਗਾ | ਇਸ ਮੌਕੇ ਪੰਜਾਬ ਜਨਰਲ ਸਕੱਤਰ ਕਮਲ ਗਿੱਲ, ਨੀਤ ਪ੍ਰਧਾਨ ਅਰਜਨ ਕੁਮਾਰ, ਜ਼ਿਲ੍ਹਾ ਯੂਥ ਪ੍ਰਧਾਨ ਹਰੀਸ਼ ਹੈਪੀ, ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸੋਨੰੂ, ਹਲਕਾ ਪ੍ਰਧਾਨ ਅਨੂ ਕੁਮਾਰ, ਚੇਅਰਮੈਨ ਵਿਕਾਸ ਸਹੋਤਾ ਆਦੀ ਸ਼ਾਮਿਲ ਸਨ |
ਪਿਛਲੀ ਖ਼ਬਰ 7 ਸਾਲ ਤੋਂ ਉਪਰ ਦੇ ਬੱਚਿਆਂ ਲਈ ਆਧਾਰ ਬਾਇਓਮੈਟਿ੍ਕਸ ਨੂੰ ਅੱਪਡੇਟ ਕਰਨਾ ਜ਼ਰੂਰੀ <br/> ਅਗਲੀ ਖ਼ਬਰ ਰਾਸ਼ਟਰੀ ਰਾਜ ਮਾਰਗ 154 ਏ 'ਤੇ ਦੁਨੇਰਾ ਬਾਜ਼ਾਰ ਵਿਖੇ ਰੋਜ਼ਾਨਾ ਲੱਗ ਰਿਹਾ ਭਾਰੀ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।