17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੇਂਟ ਜੋਸਫ਼ਜ਼ ਸਕੂਲ ਖਮਾਣੋਂ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ <br/>

ਅਜੀਤ ਡੈਸਕ 31-12-2025
ਖਮਾਣੋਂ, 30 ਦਸੰਬਰ (ਜੋਗਿੰਦਰ ਪਾਲ)-ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਗਿਆਨ ਤੇ ਗੁਰਮਤਿ ਨਾਲ ਜੋੜਨ ਲਈ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਸੈਂਟ ਜੋਸਫਜ਼ ਸਕੂਲ ਖਮਾਣੋਂ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੈਂਟ ਜੋਸਫਜ਼ ਸਕੂਲ ਦੇ ਡਾਇਰੈਕਟਰ ਜਗਵਿੰਦਰ ਸਿੰਘ ਭੰਗੂ ਅਤੇ ਸਟਾਫ਼ ਵਲੋਂ ਸਬੰਧਿਤ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਦੀ ਹਾਜ਼ਰੀ 'ਚ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਸਰਟੀਫਿਕੇਟ ਵੰਡੇ | ਇਸ ਮੌਕੇ ਡਾਇਰੈਕਟਰ ਭੰਗੂ ਨੇ ਦੱਸਿਆ ਕਿ ਸਾਡਾ ਮੰਤਵ ਇਸ ਧਾਰਮਿਕ ਪ੍ਰੀਖਿਆ ਰਾਹੀਂ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਜੋੜ ਕੇ ਗੁਰਮਤਿ ਅਤੇ ਗਿਆਨ ਨਾਲ ਜੋੜਨਾ ਹੈ | ਉਨ•ਾਂ ਦੱਸਿਆ ਕਿ 25 ਪਿੰਡ ਪਿਛਲੇ ਕਈ ਦਿਨਾਂ ਤੋਂ ਧਾਰਮਿਕ ਪ੍ਰੀਖਿਆ ਲਈ ਗਈ, ਜਿਨ੍ਹਾਂ 'ਚ ਚੜ੍ਹੀ, ਬਰਵਾਲੀ ਕਲਾਂ, ਅਮਰਾਲਾ, ਬਦੇਸ਼ ਕਲਾਂ, ਬਸੀ ਗੁੱਜਰਾਂ, ਗੱਗੜਵਾਲ, ਸਿੱਧੂਪੁਰ ਕਲਾਂ ਤੇ ਖ਼ੁਰਦ, ਖੰਟ, ਮਾਜਰਾ, ਪਨੈਚਾ, ਰਾਣਵਾਂ, ਬਾਠਾਂ ਭਾਮੀਆਂ, ਬਿਲਾਸਪੁਰ, ਮਨਸੂਰਪੁਰ, ਮਨੈਲਾਂ, ਅਮਰਗੜ੍ਹ ਆਦਿ ਪਿੰਡਾਂ ਦੇ ਵਿਦਿਆਰਥੀ ਸ਼ਾਮਿਲ ਹਨ, ਜਿਨ੍ਹਾਂ ਨੇ ਧਾਰਮਿਕ ਪ੍ਰੀਖਿਆ ਵਿਚ ਹਿੱਸਾ ਲਿਆ | ਇਸ ਸੰਬੰਧੀ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਪੰਚਾਇਤਾਂ ਨੇ ਸੈਂਟ ਜੋਸਫਜ਼ ਸਕੂਲ ਮੈਨੇਜਮੈਂਟ ਦੀ ਸ਼ਲਾਘਾ ਕੀਤੀ | ਭੰਗੂ ਨੇ ਪਿੰਡ ਚੜ੍ਹੀ ਤੇ ਬਰਵਾਲੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਸਕੂਲ ਪਿ੍ੰਸੀਪਲ ਰਣਜੀਤਾ ਨਾਇਰ ਨੇ ਪਿੰਡ ਗੱਗੜਵਾਲ ਵਿਖੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਸਾਰੇ ਪਿੰਡਾਂ ਦਾ ਸਹਿਯੋਗ ਬਦਲੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਪਿੰਡ ਅਮਰਾਲਾ ਦੇ ਸੁਤੰਤਰਤਾ ਸੰਗਰਾਮੀ ਨੱਥਾ ਸਿੰਘ ਦੀ ਪੋਤਰੀ ਕਮਲਜੀਤ ਕੌਰ ਭੰਗੂ ਨੇ ਪਿੰਡ ਅਮਰਾਲਾ ਵਿਖੇ ਧਾਰਮਿਕ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਸਰਟੀਫਿਕੇਟ ਵੰਡੇ, ਉੱਥੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿੰਡ ਬਰਵਾਲੀ ਦੇ ਸਰਪੰਚ ਹਰਦੀਪ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਕਮੇਟੀ ਮੈਂਬਰ ਦਲਬੀਰ ਸਿੰਘ ਤੇ ਕਮੇਟੀ ਮੈਂਬਰ ਜਗਨਾਹਰ ਸਿੰਘ ਗ੍ਰੰਥੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਤੋਂ ਸਰਹਿੰਦ ਮੰਡੀ ਚੋਅ ਕੰਢੇ ਜਾਣ ਵਾਲੀ ਸੜਕ 'ਤੇ ਰੇਿਲੰਗ ਲਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।