ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)-ਲੁਧਿਆਣਾ ਬੇਟੀ ਦੇ ਵਿਆਹ ਤੋਂ ਘਰ ਪਰਤ ਰਹੇ ਸਰਹਿੰਦ ਦੇ ਨੰਦਾ ਪਰਿਵਾਰ ਦੀ ਸੋਮਵਾਰ ਸਵੇਰ ਸਾਹਨੇਵਾਲ ਨਜ਼ਦੀਕ ਵਾਪਰੇ ਕਾਰ ਹਾਦਸਾਗ੍ਰਸਤ ਵਿਚ ਤਿੰਨ ਜੀਆਂ ਦੀ ਮੌਤ ਹੋ ਜਾਣ ਕਾਰਨ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ | ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਆਪਣੀ ਬੇਟੀ ਦੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਅਸ਼ੋਕ ਨੰਦਾ ਤੇ ਉਨ੍ਹਾਂ ਪਤਨੀ ਕਿਰਨ ਨੰਦਾ ਤੇ ਚਾਚੀ ਰੇਨੂੰ ਬਾਲਾ ਦੀ ਇਨੋਵਾ ਕਾਰ ਰਸਤੇ 'ਚ ਟਰੱਕ ਨਾਲ ਟਕਰਾ ਹਾਦਸਾਗ੍ਰਸਤ ਹੋ ਗਈ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ, ਜਿਨ੍ਹਾਂ ਦਾ ਅੱਜ ਵਿਸ਼ਵਕਰਮਾ ਰੋਡ, ਸਰਹਿੰਦ ਸ਼ਮਸ਼ਾਨਘਾਟ ਵਿਖੇ ਸੰਸਕਾਰ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਨੰਦਾ ਪਰਿਵਾਰ ਨਾਲ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਵਲੋਂ ਵੀ ਦੁੱਖ ਸਾਂਝਾਂ ਕੀਤਾ ਗਿਆ ਤੇ ਸ਼ਹਿਰ ਦਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ | ਦੱਸਣਯੋਗ ਹੈ ਕਿ ਐਤਵਾਰ ਰਾਤ ਅਸ਼ੋਕ ਨੰਦਾ ਦੀ ਬੇਟੀ ਗਜ਼ਲ ਦਾ ਵਿਆਹ ਸਮਾਗਮ ਸੀ ਤੇ ਉਹ ਆਪਣੀ ਬੇਟੀ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਸਰਹਿੰਦ ਆਪਣੇ ਗ੍ਰਹਿ ਵਿਖੇ ਵਾਪਸ ਪਰਤ ਰਹੇ ਸਨ, ਜਿਸ ਦੌਰਾਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ | ਕਾਰ 'ਚ ਸਵਾਰ ਦੋ ਹੋਰ ਪਰਿਵਾਰਿਕ ਮੈਂਬਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |