16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਲੋਂ ਕੈਂਪਸ ਪਲੇਸਮੈਂਟ 'ਚ ਸ਼ਾਨਦਾਰ ਪ੍ਰਾਪਤੀ

ਅਜੀਤ ਡੈਸਕ 20-11-2025
ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇਕ ਵੱਡੀ ਸਫਲਤਾ ਦਰਜ ਕੀਤੀ ਹੈ, ਕਿਉਂਕਿ ਹਾਲ ਹੀ ਵਿਚ ਕਾਲਜ ਕੈਂਪਸ 'ਚ ਆਯੋਜਿਤ ਇੰਟਰਨਸ਼ਿਪ-ਕਮ-ਪਲੇਸਮੈਂਟ ਡਰਾਈਵ ਰਾਹੀਂ 75 ਤੋਂ ਵੱਧ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਚੋਣ ਪੱਤਰ ਮਿਲੇ ਹਨ | ਇਸ ਭਰਤੀ ਮੁਹਿੰਮ ਵਿਚ ਸੈਂਸੇਸ਼ਨ ਸਾਫ਼ਟਵੇਅਰ ਸੋਲੂਸ਼ਨਜ਼, ਭਾਰਤਲੋਜਿਕ, ਦਸਮੇਸ਼ ਮਕੈਨੀਕਲ ਵਰਕਸ (ਲੈਂਡਫੋਰਸ), ਕੰਧਾਰੀ ਬੇਵਰੇਜਜ਼ ਪ੍ਰਾਈਵੇਟ ਲਿਮਟਿਡ, ਮਾਡਰਨ ਆਟੋਮੋਟਿਵਜ਼ ਪ੍ਰਾਈਵੇਟ ਲਿਮਟਿਡ, ਸਿ੍ਸ਼ਟੀ ਇਨਫ਼ਰਾਸਟ੍ਰਕਚਰ ਅਤੇ ਸਵਾਸਤਿਕ ਇਲੈਕਟ੍ਰੋਟੈਕ ਆਟੋਮੇਸ਼ਨ ਪ੍ਰਾਈਵੇਟ ਲਿਮਟਿਡ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਹਿੱਸਾ ਲਿਆ | ਇਸ ਮੌਕੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਮਕੈਨੀਕਲ ਇੰਜੀ., ਐਗਰੀਕਲਚਰ ਇੰਜੀ., ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀ., ਸਿਵਲ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਸਮੇਤ ਕਈ ਵਿਭਾਗਾਂ ਦੇ ਵਿਦਿਆਰਥੀਆਂ ਲਈ ਉਪਲੱਬਧ ਕਰਵਾਏ ਗਏ | ਨੌਕਰੀ ਲਈ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਦੌਰਾਨ ਕੰਪਨੀਆਂ ਨੇ ਵਿਦਿਆਰਥੀਆਂ ਦੀ ਜਾਂਚ ਲਈ ਤਕਨੀਕੀ ਟੈਸਟ ਅਤੇ ਇੰਟਰਵਿਊ ਵੀ ਲਏ | ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਸਟਾਈਪੈਂਡ ਆਧਾਰਿਤ ਇੰਟਰਨਸ਼ਿਪਾਂ ਦੀ ਪੇਸ਼ਕਸ਼ ਕੀਤੀ ਗਈ, ਜੋ ਇੰਟਰਨਸ਼ਿਪ ਦੀ ਸਫਲਤਾ ਪੂਰਵਕ ਖ਼ਤਮ ਹੋਣ ਉਪਰੰਤ ਪੱਕੀਆਂ ਨੌਕਰੀਆਂ ਵਿਚ ਤਬਦੀਲ ਹੋ ਜਾਣਗੀਆਂ | ਕਾਲਜ ਪ੍ਰਬੰਧਕੀ ਨੇ ਦੱਸਿਆ ਕਿ ਕੈਂਪਸ ਪਲੇਸਮੈਂਟ ਵਿਚ ਵਾਧਾ ਇਹ ਦਰਸਾਉਂਦਾ ਹੈ ਕਿ ਉਦਯੋਗ-ਕੇਂਦਰਿਤ ਸਿੱਖਿਆ ਅਤੇ ਪ੍ਰੈਕਟੀਕਲ ਤਜਰਬੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਵਿਚ ਕਿੰਨੇ ਮਹੱਤਵਪੂਰਨ ਹਨ | ਕਾਲਜ ਟਰੱਸਟ ਦੇ ਸਕੱਤਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ | ਕਾਲਜ ਟਰੱਸਟ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਮਾਣ ਪ੍ਰਗਟਾਇਆ ਅਤੇ ਕਾਲਜ ਵਲੋਂ ਉਦਯੋਗਿਕ ਸਬੰਧ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ | ਪਿ੍ੰਸੀਪਲ ਡਾ. ਲਖਵੀਰ ਸਿੰਘ ਤੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਮੁਖੀ ਡਾ. ਜਸਪ੍ਰੀਤ ਸਿੰਘ ਓਬਰਾਏ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਭਾਗੀ ਕੋਆਰਡੀਨੇਟਰਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ |
ਪਿਛਲੀ ਖ਼ਬਰ ਢਾਈ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਸਕੂਟਰੀ ਸਵਾਰ ਕਾਬੂ ਅਗਲੀ ਖ਼ਬਰ ਜੀ.ਪੀ.ਐਸ. 'ਚ ਸਾਲਾਨਾ ਇਨਾਮ ਵੰਡ ਸਮਾਰੋਹ 'ਅਨੁਬੰਧਨ' ਦਾ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।