16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਢਾਈ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਸਕੂਟਰੀ ਸਵਾਰ ਕਾਬੂ

ਅਜੀਤ ਡੈਸਕ 20-11-2025
ਕੁਹਾੜਾ, 19 ਨਵੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਢਾਈ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਸਕੂਟਰੀ ਸਵਾਰ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ ¢ ਜਿਸ ਦੀ ਪਹਿਚਾਣ ਰਾਜੂ ਰਾਮ ਵਾਸੀ ਬਾਜੀਗਰ ਬਸਤੀ, ਪਿੰਡ ਛੰਦੜਾਂ ਵਜੋਂ ਹੋਈ ¢ ਹੌਲਦਾਰ ਰਾਮ ਨਰੇਸ਼ ਨੇ ਜਾਣਕਾਰੀ ਦੇਣ ਸਮੇਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਛੰਦੜਾਂ ਲਿੰਕ ਰੋਡ ਲੁਧਿਆਣਾ ਵਿਖੇ ਗਸ਼ਤ ਦੇ ਸੰਬੰਧ ਵਿਚ ਮੌਜੂਦ ਸਨ ਤਾਂ ਪਿੰਡ ਕਟਾਣੀ ਕਲਾਂ ਤੋਂ ਪਿੰਡ ਛੰਦੜਾਂ ਵੱਲ ਨੂੰ ਇੱਕ ਸ਼ੱਕੀ ਵਿਅਕਤੀ ਚਿੱਟੇ ਰੰਗ ਦੀ ਸਕੂਟਰੀ 'ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਾਂਚ ਕੀਤੀ ਤਾਂ ਉਕਤ ਪਾਸੋਂ ਢਾਈ ਕਿੱਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ¢ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢
ਪਿਛਲੀ ਖ਼ਬਰ ਲਾਈਟਰ ਅਤੇ ਸਿਲਵਰ ਪੰਨੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਲੋਂ ਕੈਂਪਸ ਪਲੇਸਮੈਂਟ 'ਚ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।