17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

350 ਸਾਲਾ ਸ਼ਹੀਦੀ ਨਗਰ ਕੀਰਤਨ ਸੰਬੰਧੀ ਹੋਈ ਮੀਟਿੰਗ

ਅਜੀਤ ਡੈਸਕ 20-11-2025
ਖਮਾਣੋਂ, 19 ਨਵੰਬਰ (ਜੋਗਿੰਦਰ ਪਾਲ)- ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ ਕਿਉਂਕਿ ਇਹ ਸ਼ਹਾਦਤ ਆਪਣੇ ਲਈ ਨਹੀਂ, ਆਪਣੇ ਧਰਮ ਲਈ ਨਹੀਂ ਬਲਕਿ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਅਤੇ ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਨੇ ਇੱਥੇ 350 ਸਾਲਾ ਸ਼ਹੀਦੀ ਨਗਰ ਕੀਰਤਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਆਖੀ | ਉਨ੍ਹਾਂ ਦੱਸਿਆ ਕਿ ਬਸੀ ਪਠਾਣਾਂ ਹਲਕੇ ਵਿਚ ਨਗਰ ਕੀਰਤਨ ਦੇ ਰੂਟ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੁੱਝ ਤਬਦੀਲੀ ਕੀਤੀ ਗਈ ਹੈ, ਜਿਸ ਅਨੁਸਾਰ 21 ਨਵੰਬਰ ਪ੍ਰੋਗਰਾਮ ਅਨੁਸਾਰ ਹੁਣ ਨਗਰ ਕੀਰਤਨ ਬਸੀ ਪਠਾਣਾਂ ਤੋਂ ਨੌਗਾਵਾਂ ਹੁੰਦਾ ਹੋਇਆ ਮੋਰਿੰਡਾ ਬਾਈ ਪਾਸ ਤੋਂ ਖੰਟ-ਮਾਨਪੁਰ, ਸੰਘੋਲ, ਰਾਣਵਾਂ ਅਤੇ ਖਮਾਣੋਂ ਹੁੰਦਾ ਹੋਇਆ ਅਗਲੇ ਪੜਾਅ ਵਿਚ ਪ੍ਰਵੇਸ਼ ਕਰੇਗਾ | ਉਨ੍ਹਾਂ ਦੱਸਿਆ ਕਿ 20 ਨਵੰਬਰ ਦੇ ਚੁੰਨ੍ਹੀ ਵਾਲੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਤੇ ਕਿਹਾ ਕਿ ਹਰ ਪੜਾਅ ਤੇ ਇਸ ਮਹਾਨ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ, ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇ. ਰਤਨ ਸਿੰਘ ਰਾਮਗੜ੍ਹ, ਜਥੇ. ਜਸਮੇਰ ਸਿੰਘ ਬਡਲਾ, ਰਾਜੀਵ ਆਹੂਜਾ, ਕੁਲਵਿੰਦਰ ਸਿੰਘ ਬਿਲਾਸਪੁਰ, ਗੁਰਮੀਤ ਸਿੰਘ ਨਾਨੋਵਾਲ, ਦਵਿੰਦਰ ਸਿੰਘ ਮਾਜਰੀ, ਮਨਪ੍ਰੀਤ ਸਿੰਘ ਮੰਪੀ (ਸਰਕਲ ਪ੍ਰਧਾਨ), ਸਰਬਜੀਤ ਸਿੰਘ ਲਾਡੀ ਪ੍ਰਧਾਨ ਯੂਥ ਅਕਾਲੀ ਦਲ, ਲਖਵੀਰ ਸਿੰਘ ਹਰਗਣਾ, ਰਜਵੰਤ ਸਿੰਘ ਰਾਜੂ, ਬਲਵਿੰਦਰ ਸਿੰਘ ਖਮਾਣੋਂ, ਨੰਬਰਦਾਰ ਰਜਿੰਦਰ ਸਿੰਘ ਰਾਏਪੁਰ ਰਾਈਆਂ, ਨੰਬਰਦਾਰ ਬਲਦੇਵ ਸਿੰਘ ਲਖਣਪੁਰ, ਭਗਵੰਤ ਸਿੰਘ ਗੰਢੂਆਂ ਕਲਾਂ, ਲੱਖਾ ਸਿੰਘ ਮੰਡੇਰਾਂ, ਮਨਦੀਪ ਸਿੰਘ ਢੋਲੇਵਾਲ, ਸੁਖਦੀਪ ਸਿੰਘ, ਮੇਜਰ ਸਿੰਘ ਮਨੈਲਾ, ਕੁਲਵੀਰ ਸਿੰਘ ਸੋਸਾਇਟੀ ਪ੍ਰਧਾਨ ਅਤੇ ਗੁਰਦੀਪ ਸਿੰਘ ਲਖਣਪੁਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਸੀ ਹਿੱਤਾਂ ਨਾਲੋਂ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦੇਣਾ ਮੇਰੀ ਪਹਿਲੀ ਤਰਜੀਹ- ਗੈਰੀ ਬੜਿੰਗ ਅਗਲੀ ਖ਼ਬਰ ਬਹੁ-ਤਕਨੀਕੀ ਕਾਲਜ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।