23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਖਮਾਣੋਂ-ਚਮਕੌਰ ਸਾਹਿਬ ਸੰਪਰਕ ਸੜਕ ਦੀ ਹਾਲਤ ਹੋਈ ਅਤਿ ਤਰਸਯੋਗ <br/>

ਅਜੀਤ ਡੈਸਕ 19-11-2025
ਖਮਾਣੋਂ, 18 ਨਵੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਚਮਕੌਰ ਸਾਹਿਬ ਮਾਰਗ ਦੀ ਹਾਲਤ ਕਈ ਸਾਲਾਂ ਤੋਂ ਤਰਸਯੋਗ ਬਣੀ ਹੋਈ ਹੈ | ਸਾਰੀ ਸੜਕ ਲਗਭਗ ਟੁੱਟ ਚੁੱਕੀ ਹੈ ਤੇ ਸੜਕ 'ਚ ਸਿਰਫ਼ ਟੋਏ ਜਾਂ ਪੱਥਰ ਹੀ ਦਿਖਾਈ ਦਿੰਦੇ ਹਨ | ਇੱਥੇ ਦੱਸਣਯੋਗ ਹੈ ਪਿੰਡ ਬਦੇਸ਼ ਕਲਾਂ ਵਿਖੇ ਇਲਾਕੇ 'ਚ ਮਸ਼ਹੂਰ ਗੁਰੂਕੁਲ ਨਰਸਿੰਗ ਕਾਲਜ ਬਣਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਦੇ ਹਨ | ਕਾਲਜ ਦੀਆਂ ਜੀ. ਐੱਨ. ਐੱਮ. ਦੀਆਂ ਵਿਦਿਆਰਥਣਾਂ ਹਰਮਨਜੀਤ ਕੌਰ ਅਤੇ ਵੀਨਾ ਦੇਵੀ ਨੇ ਦੱਸਿਆ ਕਿ ਸੜਕ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਕਰਕੇ ਉਨ੍ਹਾਂ ਦੇ ਸਮੇਂ ਅਤੇ ਮਸ਼ੀਨਰੀ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਤੋਂ ਇਲਾਵਾ ਇਹ ਸੜਕ ਇਤਿਹਾਸਿਕ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਹਵਾਰਾ ਕਲਾਂ, ਕਾਲੇਮਾਜਰਾ, ਰੱਤੋਂ, ਬਦੇਸ਼ ਖੁਰਦ, ਸੰਧੂਆਂ, ਚੂਹੜ ਮਾਜਰਾ ਆਦਿ ਪਿੰਡਾਂ ਨਾਲ ਜੋੜਦੀ ਹੈ ਅਤੇ ਰੋਜ਼ਾਨਾਂ ਵੱਡੀ ਗਿਣਤੀ 'ਚ ਹਲਕੇ ਅਤੇ ਭਾਰੀ ਵਾਹਨ ਇੱਥੋਂ ਗੁਜ਼ਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਦੂਰ ਦਾ ਰਾਸਤਾ ਤੈਅ ਕਰਕੇ ਖਮਾਣੋਂ ਆਪਣੇ ਨਿੱਜੀ ਕੰਮ ਲਈ ਜਾਣਾ ਪੈਂਦਾ ਹੈ | ਇੱਥੇ ਦੱਸਣਯੋਗ ਹੈ ਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਕਈ ਵਾਰ ਆਪਣੇ ਪੱਧਰ 'ਤੇ ਮਿੱਟੀ ਪਾ ਕੇ ਟੋਇਆਂ ਦੀ ਭਰਪਾਈ ਕੀਤੀ ਗਈ ਹੈ ਪਰ ਸਰਕਾਰੀ ਤੌਰ 'ਤੇ ਕੋਈ ਸਥਾਈ ਹੱਲ ਨਾ ਹੋਣ ਕਾਰਨ ਸੜਕ ਤੋਂ ਮਿੱਟੀ ਉੱਡ ਰਹੀ ਹੈ ਅਤੇ ਰਾਹਗੀਰਾਂ ਦੇ ਮੂੰਹ 'ਤੇ ਪੈ ਰਹੀ ਹੈ | ਲੋਕਾਂ ਦਾ ਦੱਸਣਾ ਹੈ ਕਿ ਇਸ ਸੜਕ ਨੂੰ ਬਣਿਆ ਕਰੀਬ 10 ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਸਰਕਾਰ ਦੀ ਬੇਰੁਖ਼ੀ ਕਾਰਨ ਖ਼ਮਿਆਜ਼ਾ ਇਲਾਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਕਰੀਬ 19.10 ਕਿੱਲੋਮੀਟਰ ਸੜਕ ਦੇ ਨਿਰਮਾਣ ਲਈ ਨਬਾਰਡ ਅਤੇ ਸਪੈਸ਼ਲ ਅਸਿਸਟੈਂਸ ਸਕੀਮ ਅਧੀਨ ਸਰਕਾਰ ਨੂੰ ਲਿਖਿਆ ਜਾ ਚੁੱਕਾ ਹੈ ਤੇ ਜਲਦ ਹੀ ਇਸ ਦੀ ਪ੍ਰਵਾਨਗੀ ਵੀ ਮਿਲਣ ਦੀ ਆਸ ਹੈ | ਉਨ੍ਹਾਂ ਕਿਹਾ ਕਿ ਪ੍ਰਵਾਨਗੀ ਮਿਲਣ 'ਤੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਓਮ ਪ੍ਰਕਾਸ਼ ਬਾਂਸਲ ਸਕੂਲ ਨੇ 'ਸੇਫ਼ਟੀ ਵਿਦ ਜੋਇਰਾਈਡ' ਵਿਸ਼ੇ 'ਤੇ ਵਿਸ਼ੇਸ਼ ਸਭਾ ਕਰਵਾਈ <br/> ਅਗਲੀ ਖ਼ਬਰ ਰਿਮਟ ਯੂਨੀਵਰਸਿਟੀ ਵਲੋਂ ਦੋ-ਰੋਜ਼ਾ ਸਾਲਾਨਾ ਸੱਭਿਆਚਾਰਕ ਤੇ ਤਕਨੀਕੀ ਮੇਲਾ ਕਾਰਵਾਂ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।